ਸਤਵਿੰਦਰ ਬੁੱਗਾ ਦੇ ਘਰ ਪਹੁੰਚੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ, ਵੀਡੀਓ ਗਾਇਕ ਨੇ ਕੀਤਾ ਸਾਂਝਾ
ਸਤਵਿੰਦਰ ਬੁੱਗਾ (Satwinder Bugga ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਤਵਿੰਦਰ ਬੁੱਗਾ, ਮਾਸਟਰ ਸਲੀਮ, ਫਿਰੋਜ਼ ਖ਼ਾਨ, ਬੂਟਾ ਮੁਹੰਮਦ ਸਣੇ ਕਈ ਕਲਾਕਾਰ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਦੇ ਨਜ਼ਰ ਆ ਰਹੇ ਹਨ । ਇਹ ਸਭ ਗਾਇਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਅਤੇ ਇਹ ਸਭ ਸਤਵਿੰਦਰ ਬੁੱਗਾ ਦਾ ਮਸ਼ਹੂਰ ਗੀਤ ‘ਵਿਛੜਣ ਵਿਛੜਣ ਕਰਦੀ ਏਂ’ ਗਾ ਕੇ ਸੁਣਾ ਰਹੇ ਹਨ ।
ਹੋਰ ਪੜ੍ਹੋ : ਇਸ ਅਦਾਕਾਰਾ ਦੀ 25 ਸਾਲ ਦੀ ਉਮਰ ‘ਚ ਹੋਈ ਮੌਤ, ਕਾਰ ਹਾਦਸੇ ‘ਚ ਗਈ ਜਾਨ
ਇਸ ਵੀਡੀਓ ਨੂੰ ਤਿੰਨਾਂ ਗਾਇਕਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸਤਵਿੰਦਰ ਬੁੱਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
Image From Instagram
ਉਹ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੇ ਹਨ ਅਤੇ ਪੁਰਾਣੀਆਂ ਯਾਦਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਮਾਸਟਰ ਸਲੀਮ ਵੀ ਸੁਰਾਂ ਦੇ ਸਰਤਾਜ ਹਨ ਅਤੇ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।
View this post on Instagram
ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮਾਂ ਲਈ ਵੀ ਕਈ ਹਿੱਟ ਗੀਤ ਗਾਏ ਹਨ । ਬੂਟਾ ਮੁਹੰਮਦ ਅਤੇ ਅੰਗਰੇਜ਼ ਅਲੀ ਵੀ ਬਿਹਤਰੀਨ ਗਾਇਕਾਂ ਚੋਂ ਇੱਕ ਹਨ ।ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲਦਾ ਹੈ । ਪੰਜਾਬੀ ਇੰਡਸਟਰੀ ਦੇ ਇਹ ਸਿਤਾਰੇ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।