ਮਾਨੁਸ਼ੀ ਛਿੱਲਰ ਨੇ ਜਾਨ ਅਬ੍ਰਾਹਿਮ ਨਾਲ ਫਿਲਮ 'ਤਹਿਰਾਨ' ਦੀ ਸ਼ੂਟਿੰਗ ਕੀਤੀ ਸ਼ੁਰੂ , ਜਾਣੋ ਫਿਲਮ ਨੂੰ ਲੈ ਕੇ ਕੀ ਕਿਹਾ?

Reported by: PTC Punjabi Desk | Edited by: Pushp Raj  |  July 19th 2022 04:30 PM |  Updated: July 19th 2022 04:30 PM

ਮਾਨੁਸ਼ੀ ਛਿੱਲਰ ਨੇ ਜਾਨ ਅਬ੍ਰਾਹਿਮ ਨਾਲ ਫਿਲਮ 'ਤਹਿਰਾਨ' ਦੀ ਸ਼ੂਟਿੰਗ ਕੀਤੀ ਸ਼ੁਰੂ , ਜਾਣੋ ਫਿਲਮ ਨੂੰ ਲੈ ਕੇ ਕੀ ਕਿਹਾ?

Manushi Chhillar, John Abraham starts shooting for film 'Tehran': ਸਾਬਕਾ ਮਿਸ ਵਰਲਡ ਰਹਿ ਚੁੱਕ ਮਾਨੁਸ਼ੀ ਛਿੱਲਰ ਬਾਲੀਵੁੱਡ ਡੈਬਿਊ ਕਰਨ ਚੁੱਕੀ ਹੈ। ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਤੋਂ ਆਪਣੇ ਬਾਲੀਵੁੱਡ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਮਾਨੁਸ਼ੀ ਮੁੜ ਇੱਕ ਵਾਰ ਫਿਰ ਨਵੀਂ ਫਿਲਮ ਦੀ ਤਿਆਰੀ ਵਿੱਚ ਜੁੱਟ ਗਈ ਹੈ। ਮਾਨੁਸ਼ੀ ਛਿੱਲਰ ਨੇ ਜਾਨ ਅਬ੍ਰਾਹਮ ਨਾਲ ਫਿਲਮ 'ਤੇਹਰਾਨ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Image Source: Instagram

ਫਿਲਮ 'ਸਮਰਾਟ ਪ੍ਰਿਥਵੀਰਾਜ' ਦੀ ਸੰਯੋਗਿਤਾ ਮਾਨੁਸ਼ੀ ਛਿੱਲਰ ਨੇ ਆਪਣੀ ਅਗਲੀ ਫਿਲਮ 'ਤੇਹਰਾਨ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਜਾਨ ਅਬ੍ਰਾਹਮ ਨਜ਼ਰ ਆਉਣਗੇ। ਫਿਲਮ ਮੇਕਰਸ ਨੇ ਮਾਨੁਸ਼ੀ ਦੀਆਂ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਦੱਸ ਦਈਏ ਕਿ ਬਿਊਟੀ ਕੁਈਨ ਤੋਂ ਅਦਾਕਾਰਾ ਬਣੀ ਮਾਨੁਸ਼ੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਮਾਨੁਸ਼ੀ ਛਿੱਲਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮਾਨੁਸ਼ੀ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Super excited to join the one & only @thejohnabraham on #Tehran.This journey is going to be really special! ??"

Image Source: Instagram

ਮਾਨੁਸ਼ੀ ਨੇ ਆਪਣੀ ਇਹ ਪੋਸਟ ਆਪਣੇ ਕੋ ਸਟਾਰ ਜਾਨ ਅਬ੍ਰਾਹਮ ਅਤੇ ਫਿਲਮ ਟੀਮ ਦੇ ਹੋਰਨਾਂ ਮੈਂਬਰਾਂ ਨੂੰ ਵੀ ਟੈਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਅਰੁਣ ਗੋਪਾਲਨ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਦਿਨੇਸ਼ ਵਿਜਾਨ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਕਹਾਣੀ ਆਸ਼ੀਸ਼ ਪ੍ਰਕਾਸ਼ ਵਰਮਾ ਨੇ ਲਿਖੀ ਹੈ।

ਦੱਸ ਦੇਈਏ ਕਿ ਫਿਲਮ 'ਤੇਹਰਾਨ' ਤੋਂ ਜਾਨ ਅਬ੍ਰਾਹਮ ਦਾ ਪਹਿਲਾ ਲੁੱਕ ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਬਾਅਦ ਹੁਣ ਅਦਾਕਾਰਾ ਮਾਨੁਸ਼ੀ ਦਾ ਲੁੱਕ ਵੀ ਸਾਹਮਣੇ ਆਇਆ ਹੈ। ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ 'ਚ ਮਾਨੁਸ਼ੀ ਨੇ ਬਲੈਕ ਚੈੱਕ ਆਊਟਫਿਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਛੋਟੇ ਵਾਲ ਰੱਖੇ ਹਨ। ਇਸ ਦੇ ਨਾਲ ਹੀ ਜਾਨ ਨੇ ਗੂੜ੍ਹੇ ਨੀਲੇ ਰੰਗ ਦੀ ਡੈਨਿਮ ਸ਼ਰਟ ਪਾਈ ਹੋਈ ਹੈ। ਦੋਹਾਂ ਕਲਾਕਾਰਾਂ ਨੇ ਹੱਥਾਂ ਵਿੱਚ ਪਿਸਤੌਲ ਫੜੀ ਹੋਈ ਹੈ। ਐਕਸ਼ਨ ਥ੍ਰਿਲਰ ਫਿਲਮ 'ਚ ਦੋਵਾਂ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।

Image Source: Instagram

ਹੋਰ ਪੜ੍ਹੋ: ਮਸ਼ਹੂਰ ਗਾਇਕ ਅਦਨਾਨ ਸਾਮੀ ਨੇ ਇੰਸਟਾਗ੍ਰਾਮ ਨੂੰ ਕਿਹਾ ਅਲਵਿਦਾ, ਸਾਰੀ ਪੋਸਟਾਂ ਕੀਤੀਆਂ ਡਿਲੀਟ

ਫੈਨਜ਼ ਜਾਨ ਅਬ੍ਰਾਹਮ ਤੇ ਮਾਨੁਸ਼ੀ ਛਿੱਲਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਜੇਕਰ ਦੋਹਾਂ ਕਲਾਕਾਰਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਮਾਨੁਸ਼ੀ ਹਾਲ ਹੀ ਵਿੱਚ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਵਿੱਚ ਰਾਜਕੁਮਾਰੀ ਸੰਯੋਗਿਤਾ ਦੇ ਕਿਰਦਾਰ ਵਿੱਚ ਨਜ਼ਰ ਆਈ, ਪਰ ਇਹ ਫਿਲਮ ਬਾਕਸ ਆਫਿਸ ਉੱਤੇ ਜ਼ਿਆਦਾ ਕਮਾਲ ਨਹੀਂ ਵਿਖਾ ਸਕੀ। ਉਥੇ ਹੀ ਦੂਜੇ ਪਾਸੇ ਜੇਕਰ ਜਾਨ ਅਬ੍ਰਾਹਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਫਿਲਮ ਅਟੈਕ ਦੇ ਵਿੱਚ ਨਜ਼ਰ ਆਏ। ਇਹ ਫਿਲਮ ਵੀ ਬਾਕਸ ਆਫਿਸ 'ਤੇ ਆਪਣਾ ਜਾਦੂ ਨਹੀਂ ਬਿਖੇਰ ਸਕੀ, ਪਰ ਦਰਸ਼ਕ ਉਮੀਂਦ ਕਰ ਰਹੇ ਹਨ ਇਨ੍ਹਾਂ ਦੋਹਾਂ ਦੀ ਅਗਲੀ ਫਿਲਮ ਬੇਹੱਦ ਚੰਗੀ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network