ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

Reported by: PTC Punjabi Desk | Edited by: Lajwinder kaur  |  September 24th 2021 04:06 PM |  Updated: September 24th 2021 04:06 PM

ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

ਟੀਵੀ ਐਕਟਰੈੱਸ ਮਾਨਸੀ ਸ਼ਰਮਾ  Mansi Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਂ ਤਸਵੀਰਾਂ ਪੋਸਟ ਕੀਤੀਆਂ ਨੇ। ਆਪਣੇ ਪਤੀ ਯੁਵਰਾਜ ਹੰਸ Yuvraaj Hans ਦੇ ਨਾਲ ਉਨ੍ਹਾਂ ਨੇ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ ਸਾਲ ਦਸੰਬਰ ‘ਚ ਬਣੇਗੀ ਸਿਨੇਮਾ ਘਰ ਦੀ ਰੌਣਕ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

mansi and yuvraaj-min

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ ਜਦੋਂ ਤੁਸੀਂ ਆਪਣੇ ਪਤੀ ਨੂੰ ਪੋਜ਼.... ਉਹ ਹਮੇਸ਼ਾ ਤਸਵੀਰਾਂ ਖਿੱਚਵਾਉਂਣ ਦੇ ਲਈ ਤਿਆਰ ਰਹਿੰਦਾ ਹੈ ਪਰ ਫਿਰ ਵੀ ਉਹ ਆਪਣੀ ਮਨਪਸੰਦ ਪੋਜ਼ ਦੇ ਨਾਲ ਖਤਮ ਕਰਦਾ ਹੈ ਜੋ ਕਿ ਤੁਸੀਂ ਅਖਰੀਲੀ ਤਸਵੀਰ ਵਿੱਚ ਵੇਖ ਸਕਦੇ ਹੋ । ਪ੍ਰਸ਼ੰਸਕਾਂ ਨੂੰ ਪਤੀ-ਪਤਨੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਗਾਇਕ ਡੇਵੀ ਸਿੰਘ ਜਦੋਂ ਲੜ ਰਹੇ ਸੀ ਮੌਤ ਤੇ ਜ਼ਿੰਦਗੀ ਦੀ ਜੰਗ, ਤਾਂ ਇਹ ਦੋਸਤ ਸਾਏ ਵਾਂਗ ਨਾਲ ਖੜ੍ਹੇ ਰਹੇ, ਇਸ ਤਰ੍ਹਾਂ ਗਾਇਕ ਨੇ ਜਿੱਤੀ ਜ਼ਿੰਦਗੀ ਦੀ ਜੰਗ

mansi shared post these images in instagram-min

ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੀਰੀਅਲਸ ‘ਚ ਕੰਮ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ । ਅਦਾਕਾਰਾ ਦੇ ਪਤੀ ਅਤੇ ਗਾਇਕ ਯੁਵਰਾਜ ਹੰਸ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਯੁਵਰਾਜ ਹੰਸ ਅਦਾਕਾਰ ਹੋਣ ਦੇ ਨਾਲ ਵਧੀਆ ਗਾਇਕ ਵੀ ਨੇ। ਏਨੀਂ ਦਿਨੀਂ ਯੁਵਰਾਜ ਹੰਸ ਵੱਡੇ ਪਰਦੇ ਉੱਤੇ ਨਜ਼ਰ ਆ ਰਹੇ ਨੇ। ਹਾਲ ਹੀ ਚ ਉਨ੍ਹਾਂ ਦੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network