ਮਾਨਸੀ ਸ਼ਰਮਾ ਨੇ ਸਾਂਝਾ ਕੀਤਾ ਵਿਆਹ ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  November 20th 2020 12:50 PM |  Updated: November 20th 2020 12:50 PM

ਮਾਨਸੀ ਸ਼ਰਮਾ ਨੇ ਸਾਂਝਾ ਕੀਤਾ ਵਿਆਹ ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਵਿਆਹ ਦਾ ਵੀਡੀਓ ਸ਼ੂਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਮਾਨਸੀ ਦੱਸ ਰਹੀ ਹੈ ਕਿ ਕੁੜੀਆਂ ਆਪਣੇ ਵਿਆਹ ਨੂੰ ਲੈ ਕੇ ਕਿਵੇਂ ਐਕਸਾਈਟਿਡ ਹੁੰਦੀਆਂ ਹਨ, ਪਰ ਮੈਂ ਸਵੇਰ ਦਾ ਯੁਵਰਾਜ ਹੰਸ ਨੂੰ ਟੌਰਚਰ ਕੀਤਾ ਹੋਇਆ ਹੈ।

mansi

ਦੋਵਾਂ ਦਰਮਿਆਨ ਹਾਸਾ ਠੱਠਾ ਚੱਲਦਾ ਰਹਿੰਦਾ ਹੈ ।ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਮਾਨਸੀ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ਜਦੋਂਕਿ ਯੁਵਰਾਜ ਹੰਸ ਪੰਜਾਬੀ ਗੀਤਾਂ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ ।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਸਾਂਝੀ ਕੀਤੀ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ

mansi

ਜਲਦ ਹੀ ਉਹ ਆਪਣੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਸ’ ‘ਚ ਨਜ਼ਰ ਆਉਣਗੇ । ਜਦੋਂਕਿ ਆਪਣੀ ਪਤਨੀ ਦੇ ਨਾਲ ਉਹ ਇੱਕ ਹੋਰ ਫ਼ਿਲਮ ‘ਪਰਿੰਦੇ’ ‘ਚ ਵਿਖਾਈ ਦੇਣਗੇ।

yuvraj mansi

ਦੋਵਾਂ ਦੇ ਘਰ ਇਸੇ ਸਾਲ ਮਈ ‘ਚ ਪੁੱਤਰ ਰੇਦਾਨ ਦਾ ਜਨਮ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਸ ਜੋੜੀ ਵੱਲੋਂ ਅਕਸਰ ਸਾਂਝੇ ਕੀਤੇ ਜਾਂਦੇ ਹਨ ।

 

View this post on Instagram

 

A post shared by Mansi Sharma (@mansi_sharma6)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network