ਪੰਜਾਬੀ ਵਿਰਸਾ 2018 'ਚ ਮਨਮੋਹਨ ਵਾਰਿਸ ਨੇ ਫਿਰ ਜੜਿਆ 'ਕੋਕਾ' , ਦੇਖੋ ਵੀਡੀਓ
ਪੰਜਾਬੀ ਵਿਰਸਾ 2018 'ਚ ਮਨਮੋਹਨ ਵਾਰਿਸ ਨੇ 'ਚ ਫਿਰ ਜੜਿਆ 'ਕੋਕਾ' : ਜਦੋਂ ਪੰਜਾਬੀ ਵਿਰਸੇ ਦਾ ਨਾਮ ਲਿਆ ਜਾਂਦਾ ਹੈ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਤਿੰਨੇ ਭਰਵਾਂ ਦੇ ਨਾਮ ਹੀ ਚੇਤਾ ਆਉਂਦਾ ਹੈ। ਪੰਜਾਬੀ ਵਿਰਸੇ ਦੇ ਥੰਮ ਇਹ ਤਿੰਨ ਭਰਾ ਹਰ ਸਾਲ ਆਪਣਾ ਲਾਈਵ ਅਖਾੜਾ ਲੈ ਕੇ ਆਉਂਦੇ ਹਨ ਜਿਸ ਦਾ ਨਾਮ ਹੈ 'ਪੰਜਾਬੀ ਵਿਰਸਾ'।
https://www.youtube.com/watch?v=Ktul-qMhnp8
ਇਸ ਸਾਲ ਵੀ ਪੰਜਾਬੀ ਵਿਰਸਾ 2018 ਦਾ ਗੀਤ ਮਨਮੋਹਨ ਵਾਰਿਸ ਵੱਲੋਂ ਪੇਸ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ 'ਕੋਕਾ'।ਜੀ ਹਾਂ ਇਸ ਗੀਤ ਦਾ ਨਾਮ ਕੋਕਾ ਤਾਂ ਹੈ ਪਰ ਬਿਲਕੁਲ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਹੈ। ਗਾਣੇ ਦੇ ਸ਼ੁਰੂ 'ਚ ਮਨਮੋਹਨ ਵਾਰਿਸ ਖੁਦ ਕਹਿੰਦੇ ਹਨ ਕਿ 'ਕੋਕਾ ਗਾਣਾ ਉਹਨਾਂ ਨੂੰ ਬਹੁਤ ਸੂਟ ਕਰਦਾ ਹੈ , ਤਾਂ ਹੀ ਉਹ ਹਰ ਸਾਲ ਕੋਕੇ ਗਾਣੇ ਦਾ ਨਵਾਂ ਵਰਜ਼ਨ ਲੈ ਕੇ ਆਉਂਦੇ ਹਨ'।
ਹੋਰ ਪੜ੍ਹੋ : ਅੰਮ੍ਰਿਤ ਮਾਨ ਦੀ ਆਉਣ ਵਾਲੀ ਫਿਲਮ ਦਾ ਪਹਿਲਾ ਲੁੱਕ ਆਇਆ ਸਾਹਮਣੇ , ਹੋਵੇਗਾ ਕੁੱਝ ਖਾਸ
ਦੱਸ ਦਈਏ ਪੰਜਾਬੀ ਵਿਰਸਾ ਵਾਰਿਸ ਭਰਾਵਾਂ ਵੱਲੋਂ 2006 'ਚ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਸਾਲ ਤੋਂ ਅੱਜ ਤੱਕ ਪੰਜਾਬੀ ਵਿਰਸਾ ਚੱਲ ਰਿਹਾ ਹੈ। ਪੰਜਾਬੀ ਵਿਰਸਾ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਵਲੋਂ ਸਾਲ ਦੇ ਆਖ਼ਿਰੀ ਦਿਨਾਂ 'ਚ ਰਿਲੀਜ਼ ਕੀਤਾ ਜਾਂਦਾ ਹੈ। ਇਹਨਾਂ ਸਭਿਚਾਰਕ ਪ੍ਰੋਗਰਾਮਾਂ 'ਚ ਵਾਰਿਸ ਭਰਾਵਾਂ ਵੱਲੋਂ ਸਾਫ ਸੁਥਰੀ ਅਤੇ ਲੋਕ ਗਾਇਕੀ ਦਾ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ।