ਮਨਕਿਰਤ ਔਲਖ ਦਾ ਨਵਾਂ ਗੀਤ ‘ਅਲੀ ਬਾਬਾ’ ਹੋਇਆ ਰਿਲੀਜ਼, ਡੀਓਪੀ ਅਸ਼ਵਨੀ ਥਾਪਰ ਦਾ ਆਖਰੀ ਗੀਤ ਸਾਬਿਤ ਹੋਇਆ

Reported by: PTC Punjabi Desk | Edited by: Shaminder  |  March 13th 2021 12:03 PM |  Updated: March 13th 2021 02:33 PM

ਮਨਕਿਰਤ ਔਲਖ ਦਾ ਨਵਾਂ ਗੀਤ ‘ਅਲੀ ਬਾਬਾ’ ਹੋਇਆ ਰਿਲੀਜ਼, ਡੀਓਪੀ ਅਸ਼ਵਨੀ ਥਾਪਰ ਦਾ ਆਖਰੀ ਗੀਤ ਸਾਬਿਤ ਹੋਇਆ

ਮਨਕਿਰਤ ਔਲਖ ਇੱਕ ਤੋਂ ਬਾਅਦ ਇੱਕ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ।‘ਅਲੀ ਬਾਬਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ ।ਗੀਤ ਦੀ ਫੀਚਰਿੰਗ ‘ਚ ਜਪਜੀ ਖਹਿਰਾ ਅਤੇ ਮਨਕਿਰਤ ਔਲਖ ਨਜ਼ਰ ਆ ਰਹੇ ਹਨ । ਮਨਕਿਰਤ ਔਲਖ ਦੇ ਯੂ-ਟਿਊਬ ਚੈਨਲ ‘ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

mankirat Image From Mankirat Aulakh’s song ‘AliBaba’

ਹੋਰ ਪੜ੍ਹੋ : ਸਰਬਜੀਤ ਚੀਮਾ ਨੇ ਯੁੱਧਵੀਰ ਮਾਣਕ ਦੀ ਤਸਵੀਰ ਸਾਂਝੀ ਕਰਕੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

mankirat Image From Mankirt Aulakh’s Instagram

ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਪਸੰਦ ਕਰਦੇ ਹਨ । ਪਰ ਗੱਭਰੂ ਜੇਲ ‘ਚ ਹੈ ਅਤੇ ਮੁਟਿਆਰ ਉਸ ਅੱਗੇ ਆਪਣੀਆਂ ਖਾਹਿਸ਼ਾਂ ਜ਼ਾਹਿਰ ਕਰਦੀ ਹੈ ਕਿ ਉਸ ਦਾ ਜਨਮ ਦਿਨ ਹੈ ਅਤੇ ਉਹ ਉਸ ਲਈ ਕਿਹੜਾ ਗਿਫਟ ਲਿਆ ਰਿਹਾ ਹੈ ।

japji Image From Mankirat Aulakh’s song ‘AliBaba’

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਗੀਤ ਦਾ ਵੀਡੀਓ ਅਸ਼ਵਨੀ ਥਾਪਰ ਨੇ ਤਿਆਰ ਕੀਤਾ ਹੈ । ਜੋ ਕਿ ਇਸ ਦੁਨੀਆ ‘ਤੇ ਨਹੀਂ ਰਹੇ ਮਨਕਿਰਤ ਔਲਖ ਨੇ ਇਹ ਗੀਤ ਅਸ਼ਵਨੀ ਥਾਪਰ ਨੂੰ ਡੈਡੀਕੇਟ ਕੀਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network