ਮਨਕਿਰਤ ਔਲਖ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਮਨਕਿਰਤ ਔਲਖ(Mankirt Aulakh) ਜਿਸ ਦੇ ਘਰ ਕੁਝ ਮਹੀਨੇ ਪਹਿਲਾਂ ਪੁੱਤਰ (Son) ਦਾ ਜਨਮ ਹੋਇਆ ਹੈ । ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਆਪਣੇ ਕਿਊਟ ਜਿਹੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ ।
Image From Instagram
ਹੋਰ ਪੜ੍ਹੋ : ਕੇ.ਆਰ.ਕੇ ਨੂੰ ਜੇਲ੍ਹ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਟਲੀ
ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਬੇਟੇ ਦੇ ਹੱਥਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ।ਇਸੇ ਕਰਕੇ ਉਹ ਆਪਣੀ ਪਤਨੀ ਦੇ ਪ੍ਰੈਗਨੇਂਟ ਹੋਣ ਦੇ ਕਾਰਨ ਹੀ ਵਿਦੇਸ਼ ਗਏ ਸਨ । ਮਨਕਿਰਤ ਔਲਖ ਨੇ ਆਪਣੇ ਘਰ ਪੁੱਤਰ ਹੋਣ ਦਾ ਖੁਲਾਸਾ ਉਸ ਵੇਲੇ ਕੀਤਾ ਸੀ ।
Image Source: Twitter
ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ, ਵੀਡੀਓ ਕੀਤਾ ਸਾਂਝਾ
ਜਦੋਂ ਕੁਝ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਪਿੱਛੋਂ ਉਨ੍ਹਾਂ ਦੇ ਵਿਦੇਸ਼ ਭੱਜਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਸਨ ।ਜਿਸ ਤੋਂ ਬਾਅਦ ਕਈ ਮਹੀਨੇ ਬਾਅਦ ਮਨਕਿਰਤ ਔਲਖ ਨੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਉਸ ਦੀ ਪਤਨੀ ਪ੍ਰੈਗਨੇਂਟ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਪਤਨੀ ਦੇ ਕੋਲ ਜਾਣਾ ਪਿਆ ਸੀ ।
Image Source: Instagram
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਭਲਵਾਨੀ ਕਰਦੇ ਸਨ ।
View this post on Instagram