ਦੇਖੋ ਵੀਡੀਓ: ਠੰਡ ‘ਚ ਬੈਠੇ ਬਜ਼ੁਰਗ ਕਿਸਾਨਾਂ ਦੇ ਪੈਰਾਂ ‘ਚ ਗਰਮ ਜੁੱਤੇ ਤੇ ਬੀਬੀਆਂ ਨੂੰ ਸ਼ਾਲ ਦਿੰਦੇ ਹੋਏ ਆਏ ਨਜ਼ਰ ਗਾਇਕ ਮਨਕਿਰਤ ਔਲਖ

Reported by: PTC Punjabi Desk | Edited by: Lajwinder kaur  |  December 15th 2020 02:52 PM |  Updated: December 15th 2020 02:52 PM

ਦੇਖੋ ਵੀਡੀਓ: ਠੰਡ ‘ਚ ਬੈਠੇ ਬਜ਼ੁਰਗ ਕਿਸਾਨਾਂ ਦੇ ਪੈਰਾਂ ‘ਚ ਗਰਮ ਜੁੱਤੇ ਤੇ ਬੀਬੀਆਂ ਨੂੰ ਸ਼ਾਲ ਦਿੰਦੇ ਹੋਏ ਆਏ ਨਜ਼ਰ ਗਾਇਕ ਮਨਕਿਰਤ ਔਲਖ

ਪੰਜਾਬੀ ਕਲਾਕਾਰ ਜੋ ਕਿ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਨੇ । ਕਿਸਾਨਾਂ ਦੇ ਅੰਦੋਲਨ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾਉਣ ਦੇ ਲਈ ਗਾਇਕ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਕਿਸਾਨਾਂ ਦੇ ਲਈ ਆਵਾਜ਼ ਚੁੱਕ ਰਹੇ ਨੇ ।

farmer protest at delhi mankirat aulkh ਹੋਰ ਪੜ੍ਹੋ : ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਵੀ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ

ਪੰਜਾਬੀ ਗਾਇਕ ਮਨਕਿਰਤ ਔਲਖ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਬਜ਼ੁਰਗ ਕਿਸਾਨ ਦੇ ਪੈਰਾਂ ‘ਚ ਗਰਮ ਜੁੱਤੇ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਬਜ਼ੁਰਗ ਬੀਬੀਆਂ ਨੂੰ ਗਰਮ ਸ਼ਾਲਾਂ ਵੀ ਵੰਡੀਆਂ ।

inside picture of mankirat aulkh

ਗਾਇਕ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਔਖਾ ਘਰ ਛੱਡ ਕੇ ਸੜਕਾਂ ‘ਤੇ ਬੈਠਣਾ ਉਹ ਵੀ ਏਨਾਂ ਦਿਨਾਂ ‘ਚ ਤੇ ਏਨੀਂ ਠੰਡ ‘ਚ..ਫਿਰ ਵੀ ਹੌਸਲੇ ਬੁਲੰਦ ਨੇ.. ਅਸੀਂ ਜਿੱਤਾਂਗੇ ਜ਼ਰੂਰ’। ਪ੍ਰਸ਼ੰਸਕਾਂ ਨੂੰ ਮਨਕਿਰਤ ਔਲਖ ਦੇ ਇਹ ਕੰਮ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

inside pic of mankirat aulkha


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network