ਮਨਜਿੰਦਰ ਸਿੰਘ ਸਿਰਸਾ ਦਾ ਦਾਅਵਾ ਕਰਣ ਜੌਹਰ ਦੀ ਨਸ਼ੇ ਦੇ ਮਾਮਲੇ ’ਚ ਸ਼ਿਕਾਇਤ ਕਰਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਅਵਾ ਕੀਤਾ ਹੈ । ਉਹਨਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇਟ ਕਿਹਾ ਹੈ ਕਿ ਕਈ ਬਾਲੀਵੁੱਡ ਸਿਤਾਰਿਆਂ ਦੀ ਡਰੱਗ ਮਾਮਲੇ ਵਿੱਚ ਸ਼ਿਕਾਇਤ ਕਰਨ ਕਰਕੇ ਉਹਨਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲਣ ਲੱਗੀਆਂ ਹਨ ।
ਅਕਾਲੀ ਦਲ ਦੇ ਬੁਲਾਰੇ ਨੇ ਟਵੀਟ ਕਰਕੇ ਪੂਰੀ ਘਟਨਾ ਦਾ ਬਿਊਰਾ ਦਿੱਤਾ ਹੈ । ਉਹਨਾਂ ਨੇ ਦਿੱਲੀ ਪੁਲਿਸ ਦੇ ਡੀਸੀਪੀ ਨੂੰ ਟੈਗ ਕਰਕੇ ਲਿਖਿਆ ਹੈ ‘ਮੈਨੂੰ ….ਇਸ ਨੰਬਰ ਤੋਂ ਇੱਕ ਕਾਲ ਆਈ ਸੀ ਫੋਨ ਕਰਨ ਵਾਲੇ ਨੇ ਮੈਨੂੰ ਕਿਹਾ ਕਿ ਭਾਈ ਨੇ ਬੋਲਿਆ ਹੈ ਕਿ ਬਾਲੀਵੁੱਡ ਵਾਲਾ ਮਾਮਲਾ ਬੰਦ ਕਰੋ ….ਇਸ ਤੇ ਮੈਂ ਪੁੱਛਿਆ ਕੌਣ ਹੈ ਭਾਈ
ਹੋਰ ਪੜ੍ਹੋ :
ਇਸ ਦੇ ਜਵਾਬ ਵਿੱਚ ਉਸ ਨੇ ਕਿਹਾ ਤੂੰ ਭਾਈ ਨੂੰ ਨਹੀਂ ਜਾਣਦਾ …ਭਾਈ ਨੂੰ ਤਾਂ ਪੂਰਾ ਦੇਸ਼ ਜਾਣਦਾ ਹੈ …ਇਹ ਪੰਗਾ ਲੈਣਾ ਬੰਦ ਕਰ ….ਨਹੀਂ ਤਾਂ ਸਭ ਨੂੰ ਨਿਪਟਾ ਦੇਵਾਂਗੇ …ਮੈਂ ਪੁੱਛਿਆ ਭਾਈ ਕੌਣ ….ਫੋਨ ਕਰਨ ਵਾਲੇ ਸ਼ਖਸ਼ ਨੇ ਕਿਹਾ …ਚੁੱਪ ਚਾਪ ਇਹ ਬਾਲੀਵੁੱਡ ਵਾਲੀ ਨੌਟੰਕੀ ਬੰਦ ਕਰ …ਕੇਸ ਵਾਪਿਸ ਲੈ ਨਹੀਂ ਤਾਂ ਠੋਕ ਦੇਵਾਂਗੇ
ਇਸ ਤੋਂ ਬਾਅਦ ਇੱਕ ਵਾਰ ਫਿਰ ਮੈਂ ਕਿਹਾ ਕੌਣ ਹੈ ਭਰਾ …ਜਵਾਬ ਮਿਲਿਆ ਮਰਨਾ ਚਾਹੁੰਦੇ ਹੋ …ਜਦੋਂ ਗੋਲੀ ਲੱਗੇਗੀ ਤਾਂ ਤੇਰੇ ਪਰਿਵਾਰ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਾਈ ਕੌਣ ਹੈ’ । ਸਿਰਸਾ ਨੇ ਟਵੀਟ ਤੇ ਫੋਨ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ । ਜਿਸ ਵਿੱਚ ਮੁਹੰਮਦ ਵਸੀਮ ਦਾ ਨਾਂਅ ਦਰਜ ਹੈ ।