ਖ਼ੂਬਸੂਰਤੀ ਦੇ ਮਾਮਲੇ 'ਚ ਅੱਜ ਦੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ ਬਾਲੀਵੁੱਡ ਅਦਾਕਾਰਾ ਰੇਖਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਰੇਖਾ ਦੀਆਂ ਨਵੀਆਂ ਤਸਵੀਰਾਂ
67 ਸਾਲਾ ਅਦਾਕਾਰਾ ਰੇਖਾ ਦੀ ਖੂਬਸੂਰਤੀ ਅੱਜ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਉਮਰ ਰੁਕ ਗਈ ਹੋਵੇ। ਉਹ ਅੱਜਕਲ ਦੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਨਜ਼ਰ ਆ ਰਹੀ ਹੈ।
ਇਹ ਉਨ੍ਹਾਂ ਦਾ ਜਾਦੂ ਹੀ ਹੈ ਕਿ ਉਹ ਜਿੱਥੇ ਵੀ ਜਾਂਦੀ ਹੈ, ਸਭ ਦੀਆਂ ਨਜ਼ਰ ਉਨ੍ਹਾਂ 'ਤੇ ਟਿਕ ਜਾਂਦੀ ਹੈ। ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਜਨਮਦਿਨ ਮਨਾਇਆ ਗਿਆ। ਇਸ ਦੌਰਾਨ ਰੇਖਾ ਵੀ ਪਹੁੰਚ ਗਈ ਸੀ। ਰੇਖਾ ਨੂੰ ਕਈ ਵਾਰ ਮਨੀਸ਼ ਮਲਹੋਤਰਾ ਦੇ ਸਟੋਰ 'ਤੇ ਦੇਖਿਆ ਗਿਆ ਹੈ।
ਕਾਫੀ ਸਮੇਂ ਬਾਅਦ ਅਦਾਕਾਰਾ ਰੇਖਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਮਨੀਸ਼ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਦਾਕਾਰਾ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਨਾਲ ਉਸ ਨੇ ਦੱਸਿਆ ਕਿ ਉਸ ਦੀ ਮਾਂ ਦਾ ਜਨਮ ਦਿਨ ਸੈਲੀਬ੍ਰੇਸ਼ਨ ਸੀ। ਤਸਵੀਰਾਂ 'ਚ ਰੇਖਾ ਨਾਲ ਉਸ ਦੀ ਮੈਨੇਜਰ ਫਰਜ਼ਾਨਾ ਵੀ ਨਜ਼ਰ ਆ ਰਹੀ ਸੀ। ਮਨੀਸ਼ ਮਲਹੋਤਰਾ ਨੇ ਕੈਪਸ਼ਨ 'ਚ ਲਿਖਿਆ- 'ਜਨਮਦਿਨ ਦਾ ਜਸ਼ਨ ਜਾਰੀ ਹੈ... ਨਿੱਘ ਅਤੇ ਪਿਆਰ ਨਾਲ... ਮੰਮੀ, ਰੇਖਾ ਜੀ, ਫਰਜ਼ਾਨਾ...ਤੁਹਾਡੇ ਸਾਰਿਆਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ।'
ਇਸ ਮੌਕੇ ਰੇਖਾ ਨੇ ਗੋਲਡਨ ਕਲਰ ਦੀ ਸਾੜ੍ਹੀ ਪਹਿਨੀ ਸੀ ਜਿਸ 'ਤੇ ਬਲੈਕ ਪ੍ਰਿੰਟ ਹੈ। ਉਨ੍ਹਾਂ ਨੇ ਆਪਣੇ ਵਾਲ ਬੰਨੇ ਹੋਏ ਨੇ ਅਤੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ। ਗੋਲਡਨ ਰੰਗ ਦੇ ਝੁਮਕਿਆਂ ਰੇਖਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।
ਤਸਵੀਰਾਂ 'ਚ ਸਾਰਿਆਂ ਦਾ ਧਿਆਨ ਰੇਖਾ 'ਤੇ ਗਿਆ ਅਤੇ ਪ੍ਰਸ਼ੰਸਕ ਕਮੈਂਟ ਕਰਨ ਲੱਗੇ। ਇੱਕ ਪ੍ਰਸ਼ੰਸਕ ਨੇ ਕਿਹਾ, ‘ਰੇਖਾ ਦੇ ਨਾਲ ਬਹੁਤ ਖੂਬਸੂਰਤ ਤਸਵੀਰ।’ ਦੂਜੇ ਨੇ ਲਿਖਿਆ, ‘ਦੇਵੀ ਘਰ ਵਿੱਚ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ‘ਵਾਹ ਰੇਖਾ ਤੁਹਾਡੇ ਘਰ ਆਈ ਸੀ..ਕਾਫੀ ਸਮੇਂ ਬਾਅਦ ਦੇਖਿਆ ਹੈ ਰੇਖਾ ਨੂੰ’। ਇਸ ਤਰ੍ਹਾਂ ਪ੍ਰਸ਼ੰਸਕ ਰੇਖਾ ਦੀਆਂ ਨਵੀਆਂ ਤਸਵੀਰਾਂ ਦੇਖ ਕੇ ਕਾਫੀ ਜ਼ਿਆਦਾ ਖੁਸ਼ ਹਨ। ਦੱਸ ਦਈਏ ਰੇਖਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।
View this post on Instagram