ਕਈ ਹਿੱਟ ਦੋਗਾਣੇ ਦੇਣ ਵਾਲੇ ਗਾਇਕ ਮਨਿੰਦਰ ਮੰਗਾ ਦਾ ਪੀਜੀਆਈ 'ਚ ਦਿਹਾਂਤ
ਗਾਇਕ ਮਨਿੰਦਰ ਮੰਗਾ ਦਾ ਦਿਹਾਂਤ ਹੋ ਗਿਆ। ਬਿਮਾਰੀ ਦੇ ਚੱਲਦਿਆਂ ਇਲਾਜ ਲਈ ਉਨ੍ਹਾਂ ਪੀ. ਜੀ. ਆਈ. ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਮੰਗਾ ਨੇ ਆਪਣੇ ਗਾਇਆ ਨਾਲ ਪੰਜਾਬੀ ਮਾਂ ਬੋਲੀ ਇੱਕ ਲੰਮਾ ਅਰਸਾ ਸੇਵਾ ਕੀਤੀ ਸੀ । ਉਹਨਾਂ ਦੇ ਦੋਗਾਣਾ ਗੀਤ ਕਾਫੀ ਹਿੱਟ ਰਹੇ ਹਨ ।
https://www.youtube.com/watch?v=Wa0HQwBa-Aw
ਸੁਪਰਹਿੱਟ ਪੰਜਾਬੀ ਦੋਗਾਣੇ ਸਾਡੀ ਝੋਲੀ ਪਾਉਣ ਵਾਲੇ ਤੇ ਬੁਲੰਦ ਆਵਾਜ਼ ਦੇ ਮਾਲਿਕ ਪਿਛਲੇ ਕੁਝ ਦਿਨਾਂ ਤੋਂ ਪੀਜੀਆਈ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ । ਉਹਨਾਂ ਜ਼ਿਗਰ ਵਿੱਚ ਤਕਲੀਫ ਸੀ ਜਿਸ ਕਰਕੇ ਉਹਨਾਂ ਨੂੰ ਪਹਿਲਾ ਸੁਨਾਮ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ, ਪਰ ਤਕਲੀਫ ਵੱਧਣ ਤੇ ਉਹਨਾਂ ਨੂੰ ਪੀਜੀਆਈ ਵਿਚ ਦਾਖਿਲ ਕਰਵਾਇਆ ਗਿਆ ਸੀ।
https://www.youtube.com/watch?v=OtMkw5Vy0bk
ਮਨਿੰਦਰ ਮੰਗਾ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਕਈ ਵੱਡੇ ਗਾਇਕਾਂ ਨੇ ਉਹਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ ।