‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ
ਪੰਜਾਬੀ ਇੰਡਸਟਰੀ ਦੇ ਸੋਹਣੇ-ਸੁਨੱਖੇ ਅਤੇ ਸੁਰੀਲੇ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਮਨਿੰਦਰ ਬੁੱਟਰ ਦੇ ਪ੍ਰਸ਼ੰਸ਼ਕ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਸਖੀਆਂ ਗੀਤ ਦੀ ਸਫਲਤਾ ਤੋਂ ਬਾਅਦ ਆਪਣਾ ਨਵਾਂ ਗੀਤ ‘ਜਮੀਲਾ’ ਲੈ ਕੇ ਆ ਰਹੇ ਹਨ।
View this post on Instagram
Oh oh jamila ? Bhut jaldi ayega @babbu11111 @mixsingh @robbysinghdp @rash025 @whitehillmusic
ਹੋਰ ਵੇਖੋ:ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ
ਮਨਿੰਦਰ ਬੁੱਟਰ ਦੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹਿਤਰੀਨ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ। ਪੋਸਟਰ ‘ਚ ਮਨਿੰਦਰ ਬੁੱਟਰ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਉਹ ਸ਼ੇਖ ਵਾਲੀ ਲੁੱਕ ‘ਚ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹ ਊਂਠ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਵਾਲਾ ਹੈ। ‘ਜਮੀਲਾ’ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਵੇਗਾ। ਮਨਿੰਦਰ ਬੁੱਟਰ ਇਸ ਤੋਂ ਪਹਿਲਾਂ ਵੀ ਸਖੀਆਂ, ਦਿਲ ਨੂੰ, ਵਿਆਹ, ਇੱਕ ਇੱਕ ਪਲ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।