ਟੈਕਸੀ ਡਰਾਈਵਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਕੌਰ ਨਿਊਜ਼ੀਲੈਂਡ ’ਚ ਬਣੀ ਪੁਲਿਸ ਅਫ਼ਸਰ
ਮਨਦੀਪ ਕੌਰ ਨੇ ਨਿਊਜ਼ੀਲੈਂਡ ’ਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ । ਮਨਦੀਪ ਕੌਰ ਨੂੰ ਨਿਊਜ਼ੀਲੈਂਡ ’ਚ ਅਜਿਹੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ, ਜਿਸ ਦਾ ਜਨਮ ਭਾਰਤ ’ਚ ਹੋਇਆ ਸੀ । ਇਸ ਸਭ ਦੇ ਚਲਦੇ ਮਨਦੀਪ ਕੌਰ ਨੂੰ ਸੀਨੀਅਰ ਸਾਰਜੈਂਟ ਨਿਯੁਕਤ ਕੀਤਾ ਗਿਆ ਹੈ ।
ਹੋਰ ਪੜ੍ਹੋ :
ਗਾਇਕ ਦੀਪ ਢਿੱਲੋਂ ਦਾ ਹੈ ਅੱਜ ਜਨਮ ਦਿਨ, ਆਪਣੇ ਜਨਮ ਦਿਨ ’ਤੇ ਢਿੱਲੋਂ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪਰਾਈਜ਼
ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਮਨਦੀਪ ਕੌਰ ਨੇ 17 ਵਰ੍ਹੇ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਮਨਦੀਪ ਕੌਰ ਦਾ ਜ਼ਿਆਦਾਤਰ ਸਮਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਬੀਤਿਆ ਹੈ।
ਮਨਦੀਪ ਕੌਰ ਨੇ ਟੈਕਸੀ ਡਰਾਈਵਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਮਨਦੀਪ ਕੌਰ ਦੀ ਇਸ ਪ੍ਰਾਪਤੀ ਤੇ ਉੇਸ ਦੇ ਪਰਿਵਾਰ ਨੇ ਖੁਸ਼ੀ ਜਤਾਈ ਹੈ । ਲੋਕ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ’ਤੇ ਵਧਾਈ ਦੇ ਰਹੇ ਹਨ ।