ਅਦਾਕਾਰ ਅਨੂੰ ਕਪੂਰ ਦੇ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Reported by: PTC Punjabi Desk | Edited by: Shaminder  |  November 24th 2022 01:59 PM |  Updated: November 24th 2022 01:59 PM

ਅਦਾਕਾਰ ਅਨੂੰ ਕਪੂਰ ਦੇ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਬੀਤੇ ਦਿਨੀਂ ਅਦਾਕਾਰ ਅਨੂੰ ਕਪੂਰ (Annu Kapoor) ਦੇ ਨਾਲ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ‘ਚ ਲਗਾਤਾਰ ਜਾਂਚ ਪੜਤਾਲ ਕਰ ਰਹੀ ਸੀ । ਪਰ ਹੁਣ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਠੱਗੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਖਬਰਾਂ ਮੁਤਾਬਕ ਅਦਾਕਾਰ ਤੋਂ ਕੇਵਾਈਸੀ ਦੇ ਨਾਂਅ ‘ਤੇ ਠੱਗੀ ਕੀਤੀ ਗਈ ਸੀ।

annu Kapoor image From instagram

ਹੋਰ ਪੜ੍ਹੋ : ਰਿਚਾ ਚੱਢਾ ਨੇ ਗਲਵਾਨ ਨੂੰ ਲੈ ਕੇ ਭਾਰਤੀ ਫੌਜ ਦਾ ਉਡਾਇਆ ਮਜ਼ਾਕ, ਟ੍ਰੋਲ ਹੋਣ ਤੋਂ ਬਾਅਦ ਮੰਗੀ ਮੁਆਫ਼ੀ

ਫੜੇ ਗਏ ਮੁਲਜ਼ਮ ਦਾ ਨਾਮ ਆਸ਼ੀਸ਼ ਪਾਸਵਾਨ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਮੁਲਜ਼ਮ ਤੋਂ ਦੋ ਮੋਬਾਈਲ ਫੋਨ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ । ਇਸ ਦੇ ਨਾਲ ਹੀ ਬੈਂਕ ਦੀ ਰਕਮ ਵੀ ਫਰੀਜ਼ ਕਰ ਦਿੱਤੀ ਹੈ ।

annu kapoor

ਹੋਰ ਪੜ੍ਹੋ : ਅਦਾਕਾਰਾ ਨੇਹਾ ਮਰਦਾ ਵਿਆਹ ਤੋਂ ਦਸ ਸਾਲ ਬਾਅਦ ਬਣਨ ਜਾ ਰਹੀ ਮਾਂ, ਅਦਾਕਾਰਾ ਨੇ ਤਸਵੀਰ ਕਰ ਦਿੱਤੀ ਗੁੱਡ ਨਿਊਜ਼

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ਇੱਕ ਸ਼ਖਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਹੈ ।ਜਿਸ ਤੋਂ ਬਾਅਦ ਅਦਾਕਾਰ ਨੂੰ ਬੈਂਕ ਡਿਟੇਲ ਅਤੇ ਓਟੀਪੀ ਸ਼ੇਅਰ ਕਰਨ ਦੇ ਲਈ ਆਖਿਆ ਗਿਆ ਸੀ ।

Annu Kapoor image From instagram

ਅਦਾਕਾਰ ਇਸ ਜਾਲਸਾਜ਼ ਦੇ ਝਾਂਸੇ ‘ਚ ਆ ਗਿਆ ਸੀ । ਜਿਸ ਤੋਂ ਬਾਅਦ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਸੀ ।ਅਨੂੰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਅਦਾਕਾਰ ਕਈ ਟੀਵੀ ਸ਼ੋਅਸ ਨੂੰ ਵੀ ਹੋਸਟ ਕਰ ਚੁੱਕੇ ਹਨ ।

 

View this post on Instagram

 

A post shared by Singers Adda (@singersadda)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network