ਜਾਪਾਨ 'ਚ ਇੱਕ ਸਖ਼ਸ਼ ਇਨਸਾਨ ਤੋਂ ਬਣਿਆ ਕੁੱਤਾ, ਅਜਿਹਾ ਕਰਨ ਲਈ ਲੱਖਾਂ ‘ਚ ਕੀਤਾ ਖਰਚਾ, ਜਾਣੋ ਪੂਰਾ ਮਾਮਲਾ

Reported by: PTC Punjabi Desk | Edited by: Lajwinder kaur  |  May 26th 2022 07:23 PM |  Updated: May 26th 2022 07:29 PM

ਜਾਪਾਨ 'ਚ ਇੱਕ ਸਖ਼ਸ਼ ਇਨਸਾਨ ਤੋਂ ਬਣਿਆ ਕੁੱਤਾ, ਅਜਿਹਾ ਕਰਨ ਲਈ ਲੱਖਾਂ ‘ਚ ਕੀਤਾ ਖਰਚਾ, ਜਾਣੋ ਪੂਰਾ ਮਾਮਲਾ

Japanese Man Becomes Dog: ਕਈ ਵਾਰ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਹੈਰਾਨ ਕਰ ਦਿੰਦੀਆਂ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੜ੍ਹ ਕੇ ਦੇਖਕੇ ਹੈਰਾਨੀ ਹੋ ਰਹੀ ਹੈ। ਜੀ ਹਾਂ ਜਾਪਾਨ ਦਾ ਵਿਅਕਤੀ ਇਨਸਾਨ ਤੋਂ ਕੁੱਤਾ ਬਣ ਗਿਆ ਹੈ। ਅਜਿਹਾ ਕਰਨ ਦੇ ਲਈ ਇਸ ਸਖ਼ਸ਼ ਨੇ 12 ਲੱਖ ਰੁਪਏ ਤੱਕ ਖਰਚ ਕੀਤੇ ਹਨ।

ਹੋਰ ਪੜ੍ਹੋ : ਏ ਆਰ ਰਹਿਮਾਨ ਨੂੰ ਮਿਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਤਸਵੀਰਾਂ ਸ਼ੇਅਰ ਕਰਦੇ ਹੋਏ ਜਵੰਦਾ ਨੇ ਦੱਸਿਆ AR Rahman ਸਾਬ੍ਹ ਦੀ ਸਾਦਗੀ ਬਾਰੇ

a man become dog image source Twitter

ਜਾਪਾਨ ਦਾ ਰਹਿਣ ਵਾਲਾ ਟੋਕੋ ਨਾਮ ਦਾ ਇੱਕ ਵਿਅਕਤੀ ਆਪਣੇ ਅਜੀਬ ਸ਼ੌਕ ਕਾਰਨ ਸੁਰਖੀਆਂ 'ਚ ਆ ਗਿਆ ਹੈ। ਖਬਰਾਂ ਦੇ ਮੁਤਾਬਿਕ Toko ਨੂੰ ਬਚਪਨ ਤੋਂ ਹੀ ਕੁੱਤਿਆਂ ਨਾਲ ਬਹੁਤ ਪਿਆਰ ਸੀ। ਇਸੇ ਲਈ ਉਹ ਕੁੱਤੇ ਵਾਂਗ ਦਿਸਣ ਦਾ ਸ਼ੌਕੀਨ ਸੀ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੁੱਤੇ ਵਰਗਾ ਖਾਸ ਪੋਸ਼ਾਕ ਬਣਾਇਆ। ਇਸ ਪੋਸ਼ਾਕ ਨੂੰ ਪਹਿਨਣ ਤੋਂ ਬਾਅਦ ਉਹ ਬਿਲਕੁਲ ਕੁੱਤੇ ਵਾਂਗ ਦਿਖਾਈ ਦਿੰਦਾ ਹੈ।

inside image of dog man pic image source Twitter

ਟੋਕੋ ਨੇ ਕੁੱਤਾ ਬਣਨ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਟੋਕੋ ਨੇ ਇਸ ਖਾਸ ਪੋਸ਼ਾਕ ਨੂੰ ਬਣਾਉਣ 'ਚ ਕੁੱਲ 20 ਲੱਖ ਯੇਨ ਯਾਨੀ ਕਰੀਬ 12 ਲੱਖ ਰੁਪਏ ਖਰਚ ਕੀਤੇ ਹਨ। ਇਸ ਨੂੰ ਬਣਾਉਣ ਵਿੱਚ 40 ਦਿਨ ਲੱਗੇ।

ਮੀਡੀਆ ਰਿਪੋਟਸ ਦੇ ਮੁਤਾਬਿਕ ਟੋਕੋ ਨੂੰ ਕੁੱਤੇ ਦੀ ਤਰ੍ਹਾਂ ਦਿਸਣ ਦਾ ਇੰਨਾ ਸ਼ੌਕ ਸੀ ਕਿ ਉਸ ਨੇ ਇਸ ਲਈ ਕਰੀਬ 12 ਲੱਖ ਰੁਪਏ ਖਰਚ ਕੀਤੇ। ਇੰਨੇ ਪੈਸੇ ਖਰਚ ਕੇ ਉਸ ਨੇ ਅਜਿਹਾ ਪਹਿਰਾਵਾ ਬਣਾਇਆ ਹੈ, ਜਿਸ ਨੂੰ ਪਹਿਨ ਕੇ ਉਹ ਕੁੱਤੇ ਵਰਗਾ ਲੱਗਦਾ ਹੈ। ਉਸ ਨੂੰ ਕੋਈ ਨਹੀਂ ਪਛਾਣ ਸਕਦਾ। ਟੋਕੋ ਨੇ ਆਪਣੇ ਟਵਿਟਰ ਹੈਂਡਲ ਤੋਂ ਕੁੱਤੇ ਬਣਨ ਤੋਂ ਬਾਅਦ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਉਹ ਸੱਚ-ਮੁੱਚ ਇੱਕ ਕੁੱਤਾ ਵਰਗਾ ਲੱਗ ਰਿਹਾ ਹੈ। ਜੋ ਪੋਸ਼ਾਕ ਟੋਕੋ ਨੇ ਤਿਆਰ ਕਰਵਾਈ ਹੈ ਉਹ ਬਰਾਊ ਤੇ ਵਾਈਟ ਰੰਗ ਵਾਲੇ ਕੁੱਤੇ ਦੀ ਹੈ।

viral new man dog image source Twitter

ਇਸ ਪੋਸ਼ਾਕ ਨੂੰ ਤਿਆਰ ਕਰਨ ਵਾਲੀ ਕੰਪਨੀ ਨੇ ਦੱਸਿਆ ਹੈ ਕਿ ਇਹ ਡਰੈੱਸ ਵਿਅਕਤੀ ਦੀ ਇੱਛਾ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਨੂੰ ਪਹਿਨ ਕੇ ਉਹ ਕੁੱਤੇ ਵਾਂਗ ਦਿਸਣ ਲੱਗ ਗਿਆ ਹੈ। ਇਸ ਪਹਿਰਾਵੇ ਵਿਚਲੇ ਵਿਅਕਤੀ ਨੂੰ ਕੋਈ ਨਹੀਂ ਪਛਾਣ ਸਕਦਾ ਹੈ। ਹਰ ਕੋਈ ਸੋਚਦਾ ਹੈ ਕਿ ਇਹ ਅਸਲ ਵਿੱਚ ਇੱਕ ਕੁੱਤਾ ਹੈ। ਇਸ ਵਿਅਕਤੀ ਉੱਤੇ ਇਹ ਗੱਲ ਪੂਰੀ ਢੁੱਕਦੀ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।

ਹੋਰ ਪੜ੍ਹੋ : ਕਰੋੜਾਂ ਦੀ ਕਮਾਈ ਕਰਦਾ ਹੈ ਕੈਟਰੀਨਾ ਕੈਫ ਦਾ ਬਾਡੀਗਾਰਡ, ਕਿਸੇ ਹੀਰੋ ਤੋਂ ਘੱਟ ਨਹੀਂ ਕੈਟ ਦਾ ਬਾਡੀਗਾਰਡ ਦੀਪਕ ਸਿੰਘ

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network