ਮਲਾਇਕਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਬੇਟੀ ਦੀ ਬਣਨ ਜਾ ਰਹੀ ਹੈ ਮਾਂ …!

Reported by: PTC Punjabi Desk | Edited by: Rupinder Kaler  |  August 12th 2021 01:32 PM |  Updated: August 12th 2021 01:32 PM

ਮਲਾਇਕਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਬੇਟੀ ਦੀ ਬਣਨ ਜਾ ਰਹੀ ਹੈ ਮਾਂ …!

ਮਲਾਇਕਾ ਅਰੋੜਾ  (Malaika Arora)  ਆਪਣੇ ਅੰਜਾਜ਼ ਕਰਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ । ਮਲਾਇਕਾ ਦੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਹਮੇਸ਼ਾ ਸ਼ੀਸੇ ਵਾਂਗ ਹਰ ਇੱਕ ਦੇ ਸਾਹਮਣੇ ਰਹਿੰਦੀ ਹੈ । ਅਰਬਾਜ਼ ਖ਼ਾਨ ਨਾਲ ਤਲਾਕ ਹੋਵੇ ਜਾਂ ਫਿਰ ਅਰਜੁਨ ਕਪੂਰ ਨੂੰ ਡੇਟ ਕਰਨਾ ਮਲਾਇਕਾ ਹਰ ਮੁੱਦੇ ਤੇ ਮੀਡੀਆ ਨੂੰ ਬੇਬਾਕ ਤਰੀਕੇ ਨਾਲ ਜਵਾਬ ਦਿੰਦੀ ਹੈ । ਹਾਲ ਹੀ ਵਿੱਚ ਮਲਾਇਕਾ ਨੇ ਆਪਣੀ ਇੱਕ ਇੱਛਾ ਦੱਸੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ ਵਿੱਚ ਹੈ ।

Pic Courtesy: Instagram

ਹੋਰ ਪੜ੍ਹੋ :

ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Pic Courtesy: Instagram

 

ਮਲਾਇਕਾ (Malaika Arora)  ਨੇ ਇੱਕ ਰਿਆਲਟੀ ਸ਼ੋਅ ਵਿੱਚ ਆਪਣੀ ਪੁਰਾਣੀ ਇੱਛਾ ਤੋਂ ਪਰਦਾ ਹਟਾਇਆ ਹੈ । ਇਸ ਸ਼ੋਅ ਦੀ ਸਟੇਜ਼ ਤੋਂ ਮਲਾਇਕਾ ਨੇ ਇੱਛਾ ਜਤਾਈ ਹੈ ਕਿ ਉਹ ਇੱਕ ਬੇਟੀ ਦੀ ਮਾਂ ਬਣਨਾ ਚਾਹੁੰਦੀ ਹੈ । ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਉਹ ਬੇਟੀ ਨੂੰ ਗੋਦ ਲਵੇਗੀ ।

Pic Courtesy: Instagram

ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਮਲਾਇਕਾ (Malaika Arora)  ਛੇਤੀ ਹੀ ਬੇਟੀ ਨੂੰ ਗੋਦ ਲੈ ਸਕਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਤੋਂ ਬਾਅਦ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ । ਮਲਾਇਕਾ (Malaika Arora)  ਦਾ ਇੱਕ ਬੇਟਾ ਹੈ । ਅਦਾਕਾਰਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਬੇਟੀ ਦੀ ਜ਼ਰੂਰਤ ਹੈ । ਜਿਸ ਨਾਲ ਉਹ ਆਪਣਾ ਮੇਕਅਪ ਤੇ ਕੱਪੜੇ ਸਾਂਝੇ ਕਰ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network