ਮਲਾਇਕਾ ਅਰੋੜਾ ਨੇ ਵਰਕ ਆਊਟ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਕੀਤੀ ਖ਼ਾਸ ਅਪੀਲ
ਮਲਾਇਕਾ ਅਰੋੜਾ ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੀ ਹੈ । ਉਹ ਆਪਣੇ ਵਰਕ ਆਊਟ ਦੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਰਕ ਆਊਟ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਰਕ ਆਊਟ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਦੀ ਹੋਈ ਵਿਖਾਈ ਦੇ ਰਹੀ ਹੈ ।
Image From Instagram
ਹੋਰ ਪੜ੍ਹੋ : ਹੁਣ ਕਮਾਲ ਆਰ ਖ਼ਾਨ ਮੀਕਾ ਸਿੰਘ ਸਿੰਘ ਦੇ ਖਿਲਾਫ ਲੈ ਕੇ ਆ ਰਹੇ ਹਨ ਗਾਣਾ
Image From Instagram
ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।
ਮਲਾਇਕਾ ਅਰੋੜਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਟਰੈਡਮਿਲ 'ਤੇ ਚੱਲਦੀ, ਪੈਰ ਚੁੱਕਦੀ, ਸਕੁਐਟ ਕਰਦੀ ਤੇ ਯੋਗ ਮੁਦਰਾ 'ਚ ਨਜ਼ਰ ਆ ਰਹੀ ਹੈ।
Image From Instagram
ਆਪਣੇ ਇਸ ਵਰਕਆਊਟ ਵੀਡੀਓ ਦੇ ਨਾਲ ਮਲਾਇਕਾ ਅਰੋੜਾ ਨੇ ਪ੍ਰਸ਼ੰਸਕਾਂ ਲਈ ਖ਼ਾਸ ਪੋਸਟ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਵਰਕਆਊਟ ਕਰਨ ਲਈ ਪ੍ਰੇਰਿਤ ਕੀਤਾ ਹੈ। ਅਦਾਕਾਰਾ ਨੇ ਪੋਸਟ ਵਿਚ ਲਿਖਿਆ,'ਤੁਰਨਾ, ਦੌੜਨਾ, ਸਾਹ ਲੈਣਾ, ਫਲੈਕਸ ਕਰਨਾ ਪਰ ਸ਼ੁਰੂ ਤਾਂ ਕਰੋ। ਅੰਤਰਰਾਸ਼ਟਰੀ ਯੋਗਾ ਦਿਵਸ ਦੇ 4 ਦਿਨ ਬਚੇ ਹਨ! ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਕੀ ਕਰ ਰਹੀ ਹਾਂ'।
View this post on Instagram