ਮਲਾਇਕਾ ਅਰੋੜਾ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਪੰਜਾ ਲੜਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  December 28th 2021 03:30 PM |  Updated: December 28th 2021 03:30 PM

ਮਲਾਇਕਾ ਅਰੋੜਾ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਪੰਜਾ ਲੜਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਮਲਾਇਕਾ ਅਰੋੜਾ (Malaika Arora ) ਅਤੇ ਅੰਮ੍ਰਿਤਾ ਅਰੋੜਾ (Amrita Arora ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭੈਣਾਂ ਪੰਜਾ ਲੜਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਅਰੋੜਾ ਆਪਣੀ ਭੈਣ ਅੰਮ੍ਰਿਤਾ ਅਰੋੜਾ ਨੂੰ ਪੰਜਾ ਲੜਾਉਣ ‘ਚ ਹਰਾ ਦਿੰਦੀ ਹੈ । ਇਹ ਵੀਡੀਓ ਅੰਮ੍ਰਿਤਾ ਅਰੋੜਾ ਦੇ ਘਰ ਰੱਖੀ ਗਈ ਪਾਰਟੀ ਦਾ ਹੈ ।

Amrita Arora image From instagram

ਹੋਰ ਪੜ੍ਹੋ : ਆਰਥਿਕ ਤੰਗੀ ਦੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਪਰਵੀਨ ਕੁਮਾਰ, ਕਿਹਾ ਮੈਨੂੰ ਨਹੀਂ ਕਿਸੇ ਤੋਂ ਆਰਥਿਕ ਮਦਦ ਦੀ ਲੋੜ

ਜਿਸ ‘ਚ ਇਹ ਦੋਵੇਂ ਭੈਣਾਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ । ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਜਿਸ ਤੋਂ ਬਾਅਦ ਉਹ ਕ੍ਰਿਸਮਸ ਪਾਰਟੀ ‘ਚ ਆਪਣੀ ਖ਼ਾਸ ਦੋਸਤ ਕਰੀਨਾ ਕਪੂਰ ਦੇ ਨਾਲ ਨਜ਼ਰ ਆਈ ਸੀ ।

Malaika Arora image From instagram

ਮਲਾਇਕਾ ਅਰੋੜਾ ਵੀ ਇਸ ਪਾਰਟੀ ‘ਚ ਮੌਜੂਦ ਸੀ । ਮਲਾਇਕਾ ਅਰੋੜਾ, ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਬਹੁਤ ਵਧੀਆ ਦੋਸਤ ਹਨ । ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ ਅਤੇ ਅਕਸਰ ਅਰਜੁਨ ਕਪੂਰ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਅੰਮ੍ਰਿਤਾ ਅਰੋੜਾ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਫ਼ਿਲਹਾਲ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network