ਮਲਾਇਕਾ ਅਰੋੜਾ ਨੇ ਗੁਪਚੁਪ ਅਰਜੁਨ ਕਪੂਰ ਨਾਲ ਕਰਵਾ ਲਈ ਹੈ ਮੰਗਣੀ? ਪ੍ਰਸ਼ੰਸਕ ਅਤੇ ਨਾਮੀ ਕਲਾਕਾਰ ਦੇ ਰਹੇ ਨੇ ਵਧਾਈਆਂ

Reported by: PTC Punjabi Desk | Edited by: Lajwinder kaur  |  November 10th 2022 01:56 PM |  Updated: November 10th 2022 01:56 PM

ਮਲਾਇਕਾ ਅਰੋੜਾ ਨੇ ਗੁਪਚੁਪ ਅਰਜੁਨ ਕਪੂਰ ਨਾਲ ਕਰਵਾ ਲਈ ਹੈ ਮੰਗਣੀ? ਪ੍ਰਸ਼ੰਸਕ ਅਤੇ ਨਾਮੀ ਕਲਾਕਾਰ ਦੇ ਰਹੇ ਨੇ ਵਧਾਈਆਂ

Malaika Arora news:  ਬਾਲੀਵੁੱਡ ਦੀ ਸੁਪਰਫਿੱਟ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਲੁੱਕ ਅਤੇ ਫਿਟਨੈੱਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਮਲਾਇਕਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਹੈ ਅਤੇ ਪ੍ਰਸ਼ੰਸਕ ਅਭਿਨੇਤਰੀ ਦੀ ਇੱਕ ਪੋਸਟ ਤੋਂ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਨੇ ਗੁਪਚੁਪ ਤੌਰ 'ਤੇ ਮੰਗਣੀ ਕਰਵਾ ਲਈ ਹੈ ਜਾਂ ਵਿਆਹ ਦਾ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੇਣ ਚਾਹੁੰਦੀ ਸੀ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਸਰਪ੍ਰਾਈਜ਼, ਪਰ ਹੱਥੋਂ ਡਿੱਗਿਆ ਕੇਕ, ਦੇਖੋ ਵੀਡੀਓ

Malaika Arora And Arjun Kapoor image source: instagram

 

ਦਰਅਸਲ ਮਲਾਇਕਾ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫੋਟੋ 'ਚ ਮਲਾਇਕਾ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਤੋਂ ਬਾਅਦ ਚਾਰੇ ਹਲਚਲ ਮਚ ਗਈ ਹੈ। ਪਰ ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਦੇ ਨਾਲ ਪ੍ਰਸ਼ੰਸਕਾਂ ਦੇ ਮਨਾਂ 'ਚ ਕਈ ਸਵਾਲ ਵੀ ਛੱਡ ਦਿੱਤੇ ਹਨ। ਮਲਾਇਕਾ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੈਂ ਕਿਹਾ ਹਾਂ।' ਹੁਣ ਇਸ ਕੈਪਸ਼ਨ ਤੋਂ ਬਾਅਦ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਸ ਨੇ ਅਰਜੁਨ ਨਾਲ ਗੁਪਤ ਤੌਰ 'ਤੇ ਮੰਗਣੀ ਕਰ ਲਈ ਹੈ, ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਉਸ ਨੇ ਵਿਆਹ ਲਈ ‘ਹਾਂ’ ਕਰ ਦਿੱਤੀ ਹੈ ਅਤੇ ਹੁਣ ਸ਼ਹਿਨਾਈ ਜਲਦੀ ਹੀ ਵੱਜੇਗੀ।

Malaika Arora latest pics in red dress image source: instagram

ਜਿੱਥੇ ਪ੍ਰਸ਼ੰਸਕ ਅਰਜੁਨ ਅਤੇ ਮਲਾਇਕਾ ਦੇ ਵਿਆਹ ਤੋਂ ਖੁਸ਼ ਹਨ, ਉੱਥੇ ਹੀ ਕਈਆਂ ਦਾ ਮੰਨਣਾ ਹੈ ਕਿ ਇਹ ਇੱਕ ਪ੍ਰਮੋਸ਼ਨਲ ਸਟੰਟ ਹੋ ਸਕਦਾ ਹੈ, ਜੋ ਪਹਿਲਾਂ ਕਈ ਅਭਿਨੇਤਰੀਆਂ ਕਰ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਸੋਨਾਕਸ਼ੀ ਦੀ ਵੀ ਅਜਿਹੀ ਹੀ ਇੱਕ ਪੋਸਟ ਵਾਇਰਲ ਹੋਈ ਸੀ। ਇਸ ਦੇ ਨਾਲ ਹੀ ਨੇਹਾ ਕੱਕੜ ਨੇ ਵੀ ਵਿਆਹ ਤੋਂ ਕੁਝ ਸਮੇਂ ਬਾਅਦ ਬੇਬੀ ਬੰਪ ਦੀ ਫੋਟੋ ਸ਼ੇਅਰ ਕਰਕੇ ਆਪਣੇ ਨਵੇਂ ਗੀਤ ਦਾ ਪ੍ਰਚਾਰ ਕੀਤਾ ਸੀ।

Malaika Arora shared arjun kapoor-min image source: instagram

ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਸ਼ੁਰੂਆਤੀ ਦੌਰ 'ਚ ਦੋਵਾਂ ਨੇ ਇਸ ਨੂੰ ਸਭ ਤੋਂ ਗੁਪਤ ਰੱਖਿਆ ਅਤੇ ਇਸ ਬਾਰੇ ਕੁਝ ਵੀ ਕਹਿਣ ਤੋਂ ਬਚਦੇ ਸਨ। ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਉਣ ਲੱਗੀਆਂ ਅਤੇ ਜੋੜੇ ਨੇ ਇੱਕ-ਦੂਜੇ ਦੀਆਂ ਪੋਸਟਾਂ 'ਤੇ ਪ੍ਰਤੀਕਿਰਿਆਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਦੋਵੇਂ ਇੱਕ ਦੂਜੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵੀ ਖੁਲ ਕੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫੈਨਜ਼ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network