ਦੀਵਾਲੀ ਦੇ ਤਿਉਹਾਰ ‘ਤੇ ਬਣਾਓ 'ਕੱਦੂ ਦੀ ਬਰਫ਼ੀ' ਅਤੇ ਸ਼ਾਹੀ ਟੁੱਕੜਾ ਘਰ ‘ਚ
ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਹਰ ਕੋਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ। ਆਓ ਆਸਾਨ ਢੰਗ ਦੇ ਨਾਲ ਬਣਾਉਂਦੇ ਹਾਂ ਕੁਝ ਸਵਿਟ ਡਿਸ਼ਾਂ। ਆਓ ਜਾਂਦੇ ਹਾਂ ਕੱਦੂ ਦੀ ਬਰਫ਼ੀ (Kaddu Ki Barfi) ਬਣਾਉਣ ਦੀ ਵਿਧੀ ਬਾਰੇ । ਇਹ ਘਰ ਵਿੱਚ ਬਣਾਉਣਾ ਬਹੁਤ ਹੀ ਅਸਾਨ ਹੈ ਅਤੇ ਇਹ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੈ।
ਕੱਦੂ (ਸੀਤਾਫਲ) - 1 ਕਿੱਲੋ, ਦੇਸੀ ਘਿਓ - 4 ਚਮਚੇ, ਖੰਡ - 250 ਗ੍ਰਾਮ, ਕੁਝ ਕਾਜੂ, ਖੋਆ (ਮਾਵਾ) - 250 ਗ੍ਰਾਮ, ਬਦਾਮ ਕੁਝ ਕੱਟੇ ਹੋਏ ਲਗਪਗ (5-6), ਇਲਾਇਚੀ - 6 (ਪੀਸੀ ਹੋਈ), ਪਿਸਤਾ - 1 ਚਮਚ (ਬਾਰੀਕ ਕੱਟਿਆ ਹੋਇਆ) । ਕੱਦੂ ਦੀ ਬਰਫੀ (Kaddu Ki Barfi) ਬਣਾਉਣ ਲਈ, ਇੱਕ ਕੱਦੂ ਲਵੋ ਅਤੇ ਚੰਗੀ ਤਰ੍ਹਾਂ ਧੋਵੋ ਲਵੋ ਫਿਰ ਇਸਦੇ ਬੀਜ ਕੱਢ ਕੇ ਕੱਦੂ ਨੂੰ ਕੱਦੂਕੱਸ ਕਰੋ। ਫਿਰ ਇੱਕ ਪੈਨ ਵਿੱਚ ਘਿਓ ਗਰਮ ਕਰੋ ਅਤੇ ਇਸ ਵਿੱਚ ਕੱਦੂਕੱਸ ਕੀਤਾ ਹੋਇਆ ਕੱਦੂ ਪਾਓ। ਇਸ ਨੂੰ ਢੱਕਣ ਨਾਲ ਢੱਕ ਦਿਓ ਅਤੇ ਇਸ ਨੂੰ ਮੱਧਮ ਅੱਗ 'ਤੇ ਪੱਕਣ ਦਿਓ। ਕੁਝ ਦੇਰ ਬਾਅਦ, ਇਸਨੂੰ ਹਿਲਾਉਂਦੇ ਹੋਏ ਦੁਬਾਰਾ ਢੱਕ ਦਿਓ, ਜਦੋਂ ਤੱਕ ਕੱਦੂ ਨਰਮ ਨਹੀਂ ਹੋ ਜਾਂਦਾ ਉੱਦੋ ਤੱਕ ਪਕਾਓ। ਇਸ ਤੋਂ ਬਾਅਦ ਕੱਦੂ ਵਿੱਚ ਪਾਊਡਰ ਸ਼ੂਗਰ ਪਾਉ ਅਤੇ ਹਿਲਾਉਂਦੇ ਹੋਏ ਪਕਾਉ। ਇਸ ਨੂੰ ਹਿਲਾਉਂਦੇ ਹੋਏ ਪਕਾਉ ਜਦੋਂ ਤੱਕ ਕੱਦੂ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ। ਇਸ ਤੋਂ ਬਾਅਦ, ਖੋਆ (ਮਾਵਾ) ਅਤੇ ਕੱਟੇ ਹੋਏ ਸੁੱਕੇ ਮੇਵੇ ਪਾਉ ਅਤੇ ਹਿਲਾਉਂਦੇ ਹੋਏ ਪਕਾਉ ਜਦੋਂ ਤੱਕ ਇਹ ਇੰਨਾ ਸੰਘਣਾ ਨਾ ਹੋ ਜਾਵੇ ਕਿ ਇਹ ਜੰਮਣਾ ਸ਼ੁਰੂ ਹੋ ਜਾਵੇ। ਇਸ ਨੂੰ ਠੰਡਾ ਹੋਣ ਦਿਓ, ਇਸ ਵਿੱਚ ਇਲਾਇਚੀ ਪਾਉਡਰ ਪਾਓ । ਫਿਰ ਇਸ ਨੂੰ ਆਪਣੀ ਪਸੰਦ ਦੇ ਅਕਾਰ ‘ਚ ਕੱਟ ਲਿਓ। ਇਸ ਕੱਦੂ ਦੀ ਬਰਫ਼ੀ ਨੂੰ ਘਰ ‘ਚ ਬਣਾਓ ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਖਾਓ।
ਇੱਕ ਹੋਰ ਬਹੁਤ ਹੀ ਆਸਾਨ ਢੰਗ ਦੇ ਨਾਲ ਇੱਕ ਡਿਸ਼ ਬਨਾਉਂਦੇ ਹਾਂ। ਸਵਾਦਿਸ਼ਟ ਤੇ ਆਸਾਨ ਤਰੀਕੇ ਦੇ ਨਾਲ ਬ੍ਰੈਡ ਤੋਂ ਬਣਾਓ ਸਵੀਟਡਿਸ਼ । ਜੀ ਹਾਂ ਸ਼ਾਹੀ ਟੁਕੜਾ ਨਾਂਅ ਦੀ ਇਹ ਡਿਸ਼ ਬਹੁਤ ਹੀ ਜਲਦੀ ਬਣ ਜਾਂਦੀ ਹੈ ।
ਸਭ ਤੋਂ ਪਹਿਲਾਂ ਦੁੱਧ ਨੂੰ ਗੈਸ ਉੱਤੇ ਗਰਮ ਕਰਣ ਲਈ ਰੱਖੋ। ਦੁੱਧ ‘ਚ ਇੱਕ ਉਬਾਲ ਆ ਜਾਣ ਤੋਂ ਬਾਅਦ ਗੈਸ ਨੂੰ ਮੱਧਮ ਕਰ ਦਿਓ ਅਤੇ ਦੁੱਧ ਦੇ ਅੱਧੇ ਹੋ ਜਾਣ ਤੱਕ ਅਤੇ ਰਬੜੀ ਦੀ ਤਰ੍ਹਾਂ ਗਾੜਾ ਹੋ ਜਾਣ ਤੱਕ ਪਕਾਓ । ਫਿਰ ਇਸ ਵਿੱਚ ਕੇਸਰ ਅਤੇ ਇਲਾਚੀ ਪਾਊਡਰ ਪਾ ਕੇ ਮਿਲਾ ਦਿਓ। ਗੈਸ ਨੂੰ ਬੰਦ ਕਰਕੇ ਦੋ ਚਮਚ ਚੀਨੀ ਪਾ ਦਿਓ।
ਹੁਣ ਦੂਜੇ ਪਾਸੇ ਬ੍ਰੈਡ ਦੇ ਤਕੋਣ ਸ਼ੇਪ ‘ਚ ਪੀਸ ਕੱਟ ਲੋ । ਬ੍ਰੈਡ ਦੇ ਸਾਈਡ ਵਾਲੇ ਸਾਰੇ ਕਿਨਾਰਿਆਂ ਨੂੰ ਕੱਟ ਲਓ। ਕੜਾਹੀ ਵਿਚ ਘਿਓ ਪਾ ਕੇ ਗੈਸ ਉੱਤੇ ਗਰਮ ਕਰਣ ਲਈ ਰੱਖੋ। ਘਿਓ ਦੇ ਗਰਮ ਹੋਣ ਤੋਂ ਬਾਅਦ ਘੱਟ ਅੱਗ ‘ਤੇ ਉਸ ਵਿਚ ਇਕ ਜਾਂ ਦੋ ਬ੍ਰੈਡ ਦੇ ਪੀਸ ਹਲਕਾ ਬਰਾਉਨ ਹੋਣ ਤੱਕ ਤਲਦੇ ਰਹੋ । ਇਸ ਤਰ੍ਹਾਂ ਕਰਕੇ ਸਾਰੇ ਬ੍ਰੈਡ ਦੇ ਪੀਸ ਨੂੰ ਤਲ ਲਵੋ । ਇੱਕ ਹੋਰ ਭਾਂਡੇ ਵਿਚ ਚੀਨੀ ਚਾਸ਼ਨੀ ਬਣਾ ਲਵੋ । ਹੁਣ ਚਾਸ਼ਨੀ ਵਿਚ ਤਲੇ ਹੋਏ ਬ੍ਰੈਡ ਦੇ ਪੀਸ ਨੂੰ ਪਾ ਕੇ ਚਾਸ਼ਨੀ ਵਿਚ ਸੋਖਣ ਦਿਓ। ਤਦ ਤੱਕ ਬਦਾਮ ਅਤੇ ਪਿਸਤੇ ਦੇ ਲੰਬੇ ਅਤੇ ਪਤਲੇ- ਪਤਲੇ ਪੀਸ ਕੱਟ ਕੇ ਰੱਖ ਲਓ। ਚਾਸ਼ਨੀ ਵਿਚੋਂ ਬ੍ਰੈਡ ਨੂੰ ਕੱਢ ਲਓ ਅਤੇ ਇਕ ਸਰਵਿੰਗ ਪਲੇਟ ਵਿਚ ਸਜਾ ਕੇ ਰੱਖ ਲਓ। ਉਸ ਦੇ ਉੱਤੇ ਦੁੱਧ ਦੇ ਮਿਸ਼ਰਣ ਨੂੰ ਪਾਓ ਅਤੇ ਉਸ ਨੂੰ ਬਦਾਮ ਪਿਸਤਾ ਨਾਲ ਸਜਾਓ। ਸ਼ਾਹੀ ਟੁਕੜਾ ਬਣ ਕੇ ਤਿਆਰ ਹੈ । ਗਰਮਾ-ਗਰਮ ਇਸ ਸ਼ਾਹੀ ਟੁਕੜੇ ਦਾ ਅਨੰਦ ਲਓ ।