ਹੋਲੀ ਦੇ ਤਿਉਹਾਰ ‘ਤੇ ਘਰ ‘ਚ ਹੀ ਬਣਾਓ ਮਿਲਕ ਕੇਕ
ਹੋਲੀ ਦਾ ਤਿਉਹਾਰ ਹੋਵੇ ਤੇ ਮਠਿਆਈ ਦੀ ਗੱਲ ਨਾਂ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਹੈ । ਹੋਲੀ ਦੇ ਤਿਉਹਾਰ ‘ਤੇ ਘਰ ‘ਚ ਗੁਜੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਦੁੱਧ ਤੋਂ ਬਣਨ ਵਾਲੀ ਮਠਿਆਈ ਦੇ ਬਾਰੇ ਦੱਸਾਂਗੇ । ਮਿਲਕ ਕੇਕ (Milk Cake) ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਪਰ ਮਿਲਕ ਕੇਕ ਕਈ ਵਾਰ ਬਜ਼ਾਰਾਂ ‘ਚ ਮਿਲਾਵਟੀ ਹੁੰਦਾ ਹੈ । ਜਿਸ ਨੂੰ ਘਰ ‘ਚ ਹੀ ਤੁਸੀਂ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਹੋ । ਆਓ ਜਾਣਦੇ ਹਾਂ ਮਿਲਕ ਕੇਕ ਨੂੰ ਬਨਾਉਣ ਦਾ ਆਸਾਨ ਜਿਹਾ ਤਰੀਕਾ ।
image From google
ਹੋਰ ਪੜ੍ਹੋ : ਹੋਲੀ ਦੇ ਤਿਉਹਾਰ ‘ਤੇ ਇਹ ਪੰਜਾਬੀ ਗੀਤ ਤੁਹਾਡੇ ਤਿਉਹਾਰ ਨੂੰ ਹੋਰ ਵੀ ਜ਼ਿਆਦਾ ਬਣਾ ਦੇਣਗੇ ਰੰਗੀਨ, ਵੇਖੋ ਵੀਡੀਓ
ਇੱਕ ਕੜਾਹੀ ‘ਚ ਦੁੱਧ ਲੈ ਲਓ ਉਸ ‘ਚ ਦਹੀਂ ਜਾਂ ਫਿਰ ਨਿੰਬੂ ਪਾ ਕੇ ਉਬਾਲ ਲਓ । ਜਦੋਂ ਦੁੱਧ ਫਟ ਜਾਵੇਗਾ ਤਾਂ ਇਸ ‘ਚ ਇੱਕ ਟੀ ਸਪੂਨ ਹਰੀ ਇਲਾਇਚੀ, ਦੇਸੀ ਘਿਓ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਕਿ ਇਸ ਮਿਸ਼ਰਨ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ ।
image From google
ਜਦੋਂ ਇਸ ਵਿਚਲਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਲਓ ਅਤੇ ਇਸ ਤੋਂ ਬਾਅਦ ਇਸ ਸਾਰੇ ਮਿਸ਼ਰਨ ਨੂੰ ਇੱਕ ਟਰੇ ‘ਚ ਜਿਸ ਨੂੰ ਘਿਓ ਲੱਗਾ ਹੋਵੇ ਉਸ ‘ਚ ਪਾ ਲਓ ਅਤੇ ਇਸ ‘ਤੇ ਡਰਾਈ ਫਰੂਟ ਦੇ ਨਾਲ ਗਾਰਨਿਸ਼ ਕਰੋ । ਲਓ ਜੀ ਤਿਆਰ ਹੈ ਤੁਹਾਡਾ ਮਿਲਕ ਕੇਕ । ਹੋਲੀ ‘ਤੇ ਇਸ ਮਠਿਆਈ ਦੇ ਨਾਲ ਆਪਣੀਆਂ ਖੁਸ਼ੀਆਂ ਨੂੰ ਹੋਰ ਵੀ ਦੁੱਗਣਾ ਕਰੋ ।