ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਹੋਇਆ ਵੱਡਾ ਖੁਲਾਸਾ! ਸੂਤਰਾਂ ਮੁਤਾਬਿਕ ਸ਼ੱਕੀ ਸ਼ਾਰਪ ਸ਼ੂਟਰਾਂ ਦਾ ਸੋਨੀਪਤ ਨਾਲ ਹੈ ਕਨੈਕਸ਼ਨ
Sidhu Moose Wala murder case: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆਸੀ। ਇੱਕ ਵੱਡੇ ਘਟਨਾਕ੍ਰਮ ਵਿੱਚ, ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਦੋ ਸ਼ੱਕੀ ਸ਼ਾਰਪਸ਼ੂਟਰ ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਸਨ।
ਮੀਡੀਆ ਰਿਪੋਰਟਸ ਦੇ ਮੁਤਾਬਕ, ਸੂਤਰਾਂ ਨੇ ਦੱਸਿਆ ਕਿ ਸ਼ੱਕੀ ਸ਼ਾਰਪਸ਼ੂਟਰਾਂ ਦੀ ਪਛਾਣ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸ਼ਾ ਜਾਤੀ ਵਜੋਂ ਹੋਈ ਹੈ। ਇਹ ਦੋਵੇਂ ਸੋਨੀਪਤ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ, ਪ੍ਰਿਅਵਰਤ ਫੌਜੀ ਪਿੰਡ ਸਿਸਾਣਾ ਗੜੀ ਨਾਲ ਸਬੰਧਤ ਹੈ, ਜੋ ਕਥਿਤ ਤੌਰ 'ਤੇ ਸੋਨੀਪਤ ਵਿੱਚ ਗੈਂਗਸਟਰ ਬਿੱਟੂ ਬਰੋਨਾ ਦੇ ਪਿਤਾ ਦੀ ਹੱਤਿਆ ਵਿੱਚ ਸ਼ਾਮਲ ਸੀ। ਉਹ ਰਾਮਕਰਨ ਗੈਂਗ ਦਾ ਮੈਂਬਰ ਵੀ ਸੀ। ਪ੍ਰਿਅਵਰਤ ਫੌਜੀ 'ਤੇ ਪਹਿਲਾਂ ਹੀ ਦੋ ਕਤਲਾਂ ਸਣੇ ਦਰਜਨਾਂ ਗੰਭੀਰ ਅਪਰਾਧਿਕ ਦੋਸ਼ ਦਰਜ ਹਨ।
ਉਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅੰਕਿਤ ਖਿਲਾਫ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਇੱਕ ਹੋਰ ਘਟਨਾਕ੍ਰਮ ਵਿੱਚ, ਸ਼ੱਕੀ ਕਾਤਲਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਿਪੋਰਟਾਂ ਮੁਤਾਬਕ, ਤਸਵੀਰਾਂ ਨੂੰ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲਾਂ ਦੀਆਂ ਪਹਿਲੀਆਂ ਤਸਵੀਰਾਂ ਵਜੋਂ ਦਰਸਾਇਆ ਗਿਆ ਹੈ।
ਇਸ ਤੋਂ ਪਹਿਲਾਂ, ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਗੋਲੀਬਾਰੀ ਕਰਨ ਵਾਲੇ ਪਿੰਡ ਦੇ ਬਾਹਰਭੱਜਦੇ ਦੇਖੇ ਗਏ ਸਨ। ਵੀਡੀਓ ਦੇ ਵਿੱਚ ਇੱਕ ਚਿੱਟੇ ਰੰਗ ਦੀ ਬੋਲੈਰੋ ਗੱਡੀ ਨੂੰ ਮੌਕੇ ਤੋਂ ਭੱਜਦਾ ਦੇਖਿਆ ਜਾ ਸਕਦਾ ਹੈ। ਰਿਪੋਰਟਾਂ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਕਥਿਤ ਤੌਰ 'ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰ ਗੱਡੀ ਵਿੱਚ ਮੌਜੂਦ ਸਨ।