ਸੱਤ ਸਾਲਾਂ ਨੂੰ ਸੱਤ ਦਿੰਨਾ 'ਚ ਕਿਉਂ ਮਿੱਟੀ ਕਰ ਗਈ ਤੂੰ- ਮਨਕਿਰਤ ਔਲਖ

Reported by: PTC Punjabi Desk | Edited by: Rajan Sharma  |  July 27th 2018 11:53 AM |  Updated: July 27th 2018 11:53 AM

ਸੱਤ ਸਾਲਾਂ ਨੂੰ ਸੱਤ ਦਿੰਨਾ 'ਚ ਕਿਉਂ ਮਿੱਟੀ ਕਰ ਗਈ ਤੂੰ- ਮਨਕਿਰਤ ਔਲਖ

ਪੰਜਾਬੀ ਇੰਡਸਟਰੀ ਵਿਚ ਉਚਾ ਨਾਮ ਕਮਾ ਚੁੱਕੇ ਗਾਇਕ ਮਨਕਿਰਤ ਔਲਖ amnkirat aulakh ਦਾ ਇਕ ਹੋਰ ਨਵਾਂ ਸਿੰਗਲ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸਦਾ ਨਾਮ ਹੈ " ਮਜਬੂਰੀਆਂ  punjabi song| ਇਹ ਇੱਕ ਸੈਡ ਗੀਤ ਹੈ | ਇਸ ਗੀਤ ਦੀ ਵੀਡੀਓ ਮਨਕਿਰਤ ਔਲਖ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਵੀ ਸਾਂਝੀ ਕੀਤੀ ਹੈ |ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਮਨਕਿਰਤ ਔਲਖ ਅਤੇ ਨਸੀਬੋ ਲਾਲ ਨੇਂ ਗਾਇਆ ਹੈ ਅਤੇ ਇਸ ਗੀਤ ਨੂੰ ਮਿਊਜ਼ਿਕ " ਦੀਪ ਜੰਡੂ " ਨੇਂ ਦਿੱਤਾ ਹੈ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਨਕਿਰਤ ਔਲਖ ਨੇਂ ਅੱਜ ਤਕ ਜਿੰਨੇ ਵੀ ਗੀਤ ਗਾਏ ਹਨ ਓਹਨਾ ਸੱਭ ਗੀਤਾਂ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਓਸੇ ਤਰਾਂ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਯੂ-ਟਿਊਬ ਤੇ ਹੁਣ ਤੱਕ 36 ਲੱਖ ਤੋਂ ਵੀ ਜਿਆਦਾ ਲੀਕਾਂ ਵੱਲੋ ਵੇਖਿਆ ਜਾ ਚੁੱਕਾ ਹੈ|

https://www.youtube.com/watch?v=1xkkaYwrPbw

ਇਸ ਤੋਂ ਪਹਿਲਾ ਮਨਕਿਰਤ ਦਾ ਗੀਤ ਆਇਆ ਸੀ 'ਦਾਰੂ ਬੰਦ' ਜਿਸਦੀ ਸ਼ੂਟਿੰਗ ਕੈਨੇਡਾ ਵਿੱਚ ਕੀਤੀ ਗਈ ਸੀ ਗਾਣੇ ਨੂੰ ਮਨਕਿਰਤ ਔਲਖ ਦੁਆਰਾ ਗਾਇਆ ਗਿਆ ਸੀ ਅਤੇ ਇਸਦੇ ਬੋਲ ਲਾਲੀ ਮੁੰਡੀ ਨੇ ਲਿਖੇ ਸਨ ਅਤੇ ਜੇ ਸ੍ਟੇਟਿਕ ਨੇ ਇਸਨੂੰ ਮਿਊਜ਼ਿਕ ਦਿਤਾ ਸੀ |ਮਨਕਿਰਤ ਔਲਖ mankirt aulakh ਦੇ ਪਹਿਲਾਂ ਆਏ ਗਾਣੇ ਗੈਂਗਲੈਂਡ punjabi song,ਖਿਆਲ, ਡਾਂਗ, ਟਰੰਕ, ਕਦਰ ਅਤੇ ਯੂਥ, ਜੱਟ ਬਲੱਡ ਆਦਿ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ | ਉਹਨਾਂ ਦਾ ਗਾਣਾ ‘ਬਦਨਾਮ’ 182 ਮਿਲੀਅਨ ਤੋਂ ਵੀ ਵੱਧ ਲੋਕਾਂ ਦੁਆਰਾ ਦੇਖਿਆ ਗਿਆ ਹੈ |

mankirat-daaru band


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network