ਸੋਸ਼ਲ ਮੀਡੀਆ 'ਤੇ ਛਾਈ ਮੈਥਿਲੀ ਠਾਕੁਰ ਨਾਂਅ ਦੀ ਬੱਚੀ,ਇਸ ਦੀ ਗਾਇਕੀ ਜਿੱਤ ਲੈਂਦੀ ਹੈ ਹਰ ਕਿਸੇ ਦਾ ਦਿਲ
ਮੈਥਿਲੀ ਠਾਕੁਰ ਨਾਂਅ ਦੀ ਕੁੜੀ ਦੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ 'ਯਾਦ ਪੀਆ ਕੀ ਆਨੇ ਕੀ ਲਗੀ' ਗਾ ਕੇ ਸੁਣਾ ਰਹੀ ਹੈ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ ।ਇਸ ਛੋਟੀ ਉਮਰ ਦੀ ਗਾਇਕਾ ਨੇ ਬੁਲੰਦੀਆਂ ਹਾਸਿਲ ਕੀਤੀਆਂ ਨੇ ।
ਹੋਰ ਵੇਖੋ:ਬਾਲੀਵੁੱਡ ‘ਚ ਦੀਵਾਲੀ ਦਾ ਜਸ਼ਨ ਸ਼ੁਰੂ,ਬਾਲੀਵੁੱਡ ਹਸਤੀਆਂ ਵੱਲੋਂ ਰੱਖੀ ਪਾਰਟੀ ‘ਚ ਪਹੁੰਚੇ ਕਈ ਕਲਾਕਾਰ
https://www.instagram.com/p/B3oU1WhA9-7/
ਇੱਥੋਂ ਤੱਕ ਰਾਜਨਾਥ ਸਿੰਘ ਨੇ ਮੈਥਿਲੀ ਠਾਕੁਰ ਨੂੰ ਸਨਮਾਨਿਤ ਕੀਤਾ ਸੀ । ਜਿਸਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ । ਦੱਸ ਦਈਏ ਕਿ ਇਸ ਬੱਚੀ ਨੇ ਕਿਸੇ ਚੈਨਲ ਦੇ ਸ਼ੋਅ 'ਚ ਵੀ ਭਾਗ ਲਿਆ ਸੀ ਅਤੇ ਉੱਥੋਂ ਵੀ ਇਹ ਜਿੱਤੀ ਸੀ ।
https://www.instagram.com/p/B3Tu2zOgRvo/
ਪਰ ਸੋਸ਼ਲ ਮੀਡੀਆ 'ਤੇ ਏਨੀਂ ਦਿਨੀਂ ਇਹ ਬੱਚੀ ਛਾਈ ਹੋਈ ਹੈ ।
https://www.instagram.com/p/B3RHHW-AnxO/
ਉਸ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ,ਮੈਥਿਲੀ ਦੀ ਗਾਇਕੀ ਏਨੀ ਕੁ ਵਧੀਆ ਹੈ ਕਿ ਜੋ ਕੋਈ ਵੀ ਉਸ ਨੂੰ ਸੁਣਦਾ ਹੈ ਉਸ ਦਾ ਕਾਇਲ ਹੋ ਜਾਂਦਾ ਹੈ ।