ਬਿਹਾਰ ਦੀ ਰਹਿਣ ਵਾਲੀ ਕੁੜੀ ਮੈਥਿਲੀ ਠਾਕੁਰ ਨੇ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ, ਤੁਹਾਨੂੰ ਵੀ ਮੈਥਿਲੀ ਦੀ ਆਵਾਜ਼ ਕਰ ਦੇਵੇਗੀ ਮੰਤਰ ਮੁਗਧ
ਮੈਥਿਲੀ ਠਾਕੁਰ ਨਾਂਅ ਦੀ ਕੁੜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮੈਥਿਲੀ ਨਾਂਅ ਦੀ ਇਹ ਕੁੜੀ ਸ਼ਬਦ ਗਾਇਨ ਕਰ ਰਹੀ ਹੈ । ਬਿਹਾਰ ਦੀ ਰਹਿਣ ਵਾਲੀ ਇਸ ਕੁੜੀ ਨੇ ਏਨੀ ਖੂਬਸੂਰਤੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਹੈ ਕਿ ਕੋਈ ਵੀ ਸੁਣ ਕੇ ਕਾਇਲ ਹੋ ਜਾਵੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੈਥਿਲੀ ਠਾਕੁਰ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹੇ ਹਨ ।
maithili thakur
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੀ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਸ਼ਬਦ ਗਾ ਰਹੀ ਹੈ ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਈ ਮੈਥਿਲੀ ਠਾਕੁਰ ਨਾਂਅ ਦੀ ਬੱਚੀ,ਇਸ ਦੀ ਗਾਇਕੀ ਜਿੱਤ ਲੈਂਦੀ ਹੈ ਹਰ ਕਿਸੇ ਦਾ ਦਿਲ
maithili thakur
ਮੈਥਿਲੀ ਦੇ ਦੋਵੇਂ ਭਰਾ ਰਿਸ਼ਬ ਠਾਕੁਰ ਅਤੇ ਅਯਾਚੀ ਠਾਕੁਰ ਹਨ ਜੋ ਹਾਰਮੋਨੀਅਮ ਅਤੇ ਤਬਲੇ ਦੀ ਸੰਗਤ ਇਸ ਬੱਚੀ ਦੇ ਨਾਲ ਦੇ ਰਹੇ ਹਨ ।
maithili thakur
ਇਸ ਬੱਚੀ ਦੇ ਗੀਤਾਂ ਦੇ ਵੀਡੀਓ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।
https://www.facebook.com/SikhReliefOfficial/videos/618010262220794
ਹੁਣ ਮੁੜ ਤੋਂ ਮੈਥਿਲੀ ਦੇ ਸ਼ਬਦ ਗਾਇਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।