ਮਹੇਸ਼ ਭੱਟ ਬਨਾਉਣਗੇ ਡਾ. ਐਸਪੀ ਸਿੰਘ ਓਬਰਾਏ ਦੇ ਜੀਵਨ 'ਤੇ ਫਿਲਮ, ਅਜੇ ਦੇਵਗਨ ਨਿਭਾਉਣਗੇ ਮੁਖ ਕਿਰਦਾਰ
ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟ ਮਹੇਸ਼ ਭੱਟ ਲੰਮੇਂ ਸਮੇਂ ਤੋਂ ਬਾਅਦ ਮੁੜ ਸਕ੍ਰੀਨ ਉੱਤੇ ਵਾਪਸੀ ਕਰ ਰਹੇ ਹਨ। ਇਸ ਵਾਰ ਮਹੇਸ਼ ਭੱਟ ਕੁਝ ਨਵੇਕਲਾ ਕਰਨ ਜਾ ਰਹੇ ਹਨ। ਇਸ ਵਾਰ ਉਹ ਇੱਕ ਨਵੀਂ ਫਿਮਲ ਬਣਾਉਣ ਜਾ ਰਹੇ ਹਨ। ਇਹ ਫਿਲਮ ਪੰਜਾਬ ਦੇ ਮਸ਼ਹੂਰ ਚੈਰੀਟੇਬਲ ਟਰੱਸਟ, 'ਸਰਬੱਤ ਦਾ ਭਲਾ ਟਰੱਸਟ' ਦੇ ਮੁੱਖੀ ਡਾ. ਐਸ.ਪੀ.ਸਿੰਘ ਓਬਰਾਏ ਦੇ ਜੀਵਨ 'ਤੇ ਅਧਾਰਿਤ ਹੋਵੇਗੀ। ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇਸ ਫਿਲਮ 'ਚ ਲੀਡ ਰੋਲ ਨਿਭਾਉਣਗੇ।
ਜਾਣਕਾਰੀ ਮੁਤਾਬਕ ਮਹੇਸ਼ ਭੱਟ ਨੇ ਕੁਝ ਹੀ ਸਮੇਂ ਪਹਿਲਾਂ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਸੀ, ਜਿ ਕੋਂ ਅਸਲ ਕਹਾਣੀਆਂ 'ਤੇ ਅਧਾਰਿਤ ਹੈ। ਇਸ ਸ਼ੋਅ ਦਾ ਨਾਂਅ 'ਪਹਿਚਾਣ: ਦਿ ਅਨਸਕ੍ਰਿਪਟਡ ਸ਼ੋਅ' ਹੈ। ਹੁਣ ਇਸ ਸ਼ੋਅ ਤੋਂ ਬਾਅਦ ਮਹੇਸ਼ ਭੱਟ ਮੁੜ ਨਵੀਂ ਫਿਲਮ ਦੀ ਤਿਆਰੀ ਕਰ ਰਹੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਮਹੇਸ਼ ਭੱਟ ਪੰਜਾਬ ਦੀ ਮਸ਼ਹੂਰ ਚੈਰੀਟੇਬਲ ਟਰੱਸਟ, 'ਸਰਬੱਤ ਦਾ ਭਲਾ ਟਰੱਸਟ' ਦੇ ਮੁੱਖੀ ਡਾ. ਐਸ.ਪੀ.ਸਿੰਘ ਓਬਰਾਏ ਦੀ ਚੈਰਿਟੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਕੋਰੋਨਾ ਕਾਲ ਵਿੱਚ ਵਿਦਿਆਰਥੀਆਂ ਤੋਂ ਲੈ ਕੇ ਲੋੜਵੰਦ ਲੋਕਾਂ ਦੀ ਮਦਦ ਲਈ ਚੈਰਿਟੀ ਦੀ ਕਈ ਪਹਿਲਕਦਮੀਆਂ ਕੀਤੀਆਂ।
ਮਹੇਸ਼ ਭੱਟ, ਡਾ. ਐਸਪੀ ਸਿੰਘ ਓਬਰਾਏਦੇ ਇਸ ਸਮਾਜ ਸੇਵਾ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। ਮਹੇਸ਼ ਭੱਟ ਨੇ ਡਾ. ਐਸਪੀ ਸਿੰਘ ਓਬਰਾਏ ਦੇ ਜੀਵਨ 'ਤੇ ਇੱਕ ਫਿਲਮ ਬਨਾਉਣ ਜਾ ਰਹੇ ਹਨ। ਇਸ ਫਿਲਮ ਵਿੱਚ ਅਜੇ ਦੇਵਗਨ ਵੀ ਨਜ਼ਰ ਆਉਣਗੇ। ਅਜੇ ਦੇਵਗਨ ਇਸ ਫਿਲਮ ਲੀਡ ਰੋਲ ਵਿੱਚ ਡਾ. ਐਸ.ਪੀ ਸਿੰਘ ਦਾ ਕਿਰਦਾਰ ਨਿਭਾਉਣਗੇ। ਹਲਾਂਕਿ ਇਸ ਬਾਰੇ ਅਜੇ ਹੋਰ ਵੇਰਵੇ ਨਹੀਂ ਮਿਲ ਸਕੇ ਹਨ, ਪਰ ਇਸ ਫਿਲਮ 'ਤੇ ਜਲਦ ਹੀ ਕੰਮ ਸ਼ੁਰੂ ਹੋਣ ਦੀ ਉਮੀਂਦ ਹੈ।
ਇਸ ਤੋਂ ਪਹਿਲਾਂ ਮਹੇਸ਼ ਭੱਟ ਦੇ ਸ਼ੋਅ 'ਪਹਿਚਾਣ: ਦਿ ਅਨਸਕ੍ਰਿਪਟਡ ਸ਼ੋਅ' ਵਿੱਚ ਕਈ ਸਿੱਖਾਂ ਦੀਆਂ ਅਸਲ ਕਹਾਣੀਆਂ ਵੀ ਵਿਖਾਈਆਂ ਗਈਆਂ। ਇਹ ਸ਼ੋਅ ਲੋਕਾਂ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਸੀ।