ਮਹੇਂਦਰ ਸਿੰਘ ਧੋਨੀ ਅਤੇ ਸਾਕਸ਼ੀ ਨੇ ਮਨਾਈ ਵੈਡਿੰਗ ਐਨੀਵਰਸਰੀ
ਭਾਰਤੀ ਕ੍ਰਿਕੇਟ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ ।ਸਾਕਸ਼ੀ ਅਤੇ ਮਹੇਂਦਰ ਧੋਨੀ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਹਨ ।ਦੋਵਾਂ ਦੀ ਵੈਡਿੰਗ ਐਨੀਵਰਸਰੀ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਦੋਵਾਂ ਦਾ ਵਿਆਹ ਅੱਜ ਤੋਂ 11 ਸਾਲ ਪਹਿਲਾਂ ਹੋਇਆ ਸੀ, ਦੋਵਾਂ ਦੀ ਮੁਲਾਕਾਤ ਇੱਕ ਪਾਰਟੀ ‘ਚ ਹੋਈ ਸੀ ।ਦਰਅਸਲ ਜਿਸ ਹੋਟਲ ‘ਚ ਧੋਨੀ ਰੁਕੇ ਹੋਏ ਸਨ, ਉਸੇ ਹੋਟਲ ‘ਚ ਸਾਕਸ਼ੀ ਇੰਟਰਨ ਦੇ ਤੌਰ ‘ਤੇ ਕੰਮ ਕਰ ਰਹੀ ਸੀ ।
ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੀ ਹੈ ਗਾਇਕਾ
ਧੋਨੀ ਨੂੰ ਸਾਕਸ਼ੀ ਪਹਿਲੀ ਨਜ਼ਰ ‘ਚ ਹੀ ਪਸੰਦ ਆ ਗਈ ਸੀ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ ਅਤੇ ਕਈ ਸਾਲਾਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਦਾ ਫੈਸਲਾ ਲਿਆ ਸੀ ।
ਵਿਆਹ ਦੀ ਵਰੇ੍ਹਗੰਢ ਦੇ ਮੌਕੇ ‘ਤੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਨੂੰ ਇੱਕ ਵਿੰਟੇਜ ਕਾਰ ਤੋਹਫੇ ਵਜੋਂ ਦਿੱਤੀ ਹੈ । ਸਾਕਸ਼ੀ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਸਾਂਝੀ ਕੀਤੀ ਹੈ ।ਇਹ ਕਾਰ ਨੀਲੇ ਅਤੇ ਸਫੇਦ ਰੰਗ ਦੀ ਹੈ । ਸਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਕਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਧੋਨੀ ਦਾ ਸ਼ੁਕਰੀਆ ਅਦਾ ਕੀਤਾ ਹੈ ।
View this post on Instagram