ਸੋਨਮ ਕੂਪਰ ਦੀ ਚਾਚੀ ਨੇ ਵਿਆਹੁਤਾ ਜੀਵਨ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ‘25 ਸਾਲ ਦੇ ਰਿਸ਼ਤੇ 'ਚ ਮਿਲਿਆ ਧੋਖਾ’
Fabulous Lives of Bollywood Wives: ਮਹੀਪ ਕਪੂਰ, ਨੀਲਮ ਕੋਠਾਰੀ, ਸੀਮਾ ਕਿਰਨ ਸਜਦੇਹ ਅਤੇ ਭਾਵਨਾ ਪਾਂਡੇ ਜਲਦ ਹੀ ਆਪਣੇ ਹਿੱਟ ਨੈੱਟਫਲਿਕਸ ਸ਼ੋਅ 'ਫੈਬੁਲਸ ਲਾਈਫਜ਼ ਆਫ ਬਾਲੀਵੁੱਡ ਵਾਈਵਜ਼' ਦੇ ਨਵੇਂ ਸੀਜ਼ਨ ਨਾਲ ਵਾਪਸ ਆ ਰਹੀਆਂ ਹਨ। ਪ੍ਰੀਮੀਅਰ ਤੋਂ ਪਹਿਲਾਂ ਅਭਿਨੇਤਾ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇੰਨਾ ਹੀ ਨਹੀਂ ਉਸ ਨੇ ਆਪਣੇ ਪਤੀ 'ਤੇ ਧੋਖਾ ਦੇਣ ਦੇ ਵੀ ਇਲਜ਼ਾਮ ਵੀ ਲਗਾਏ।
ਹੋਰ ਪੜ੍ਹੋ : ਚਾਰੂ ਅਸੋਪਾ-ਰਾਜੀਵ ਸੇਨ ਦੇ ਦੁਬਾਰਾ ਇਕੱਠੇ ਹੋਣ ਦੇ ਫੈਸਲੇ ‘ਤੇ ਸੁਸ਼ਮਿਤਾ ਸੇਨ ਨੇ ਦਿੱਤੀ ਇਹ ਪ੍ਰਤੀਕਿਰਿਆ
image source instagram
ਤੁਹਾਨੂੰ ਦੱਸ ਦੇਈਏ ਕਿ ਮਹੀਪ ਅਤੇ ਸੰਜੇ ਕਪੂਰ ਦੇ ਵਿਆਹ ਨੂੰ 25 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਦੋਵੇਂ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ। ਇਸ ਦੇ ਨਾਲ ਹੀ ਆਪਣੇ ਸ਼ੋਅ 'ਚ ਮਹੀਪ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਕਿ ਉਸ ਨਾਲ ਵਿਆਹ ਦੇ ਮੁੱਢਲੇ ਦੌਰ ਵਿੱਚ ਹੀ ਧੋਖਾ ਹੋਇਆ। ਦਰਅਸਲ ਸੀਮਾ ਸ਼ੋਅ 'ਚ ਮਹੀਪ ਨਾਲ ਇਸ ਬਾਰੇ ਗੱਲ ਕਰ ਰਹੀ ਸੀ, ਜਿਸ ਦੌਰਾਨ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ।
image source instagram
ਮਹੀਪ ਨੇ ਆਪਣੇ ਇੱਕ ਇੰਟਰਵਿਊਜ਼ ‘ਚ ਕਿਹਾ- ‘ਹਰ ਕਿਸੇ ਦੀ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਂਦੇ ਹਨ, ਜਿਨ੍ਹਾਂ 'ਚੋਂ ਅਸੀਂ ਲੰਘਦੇ ਹਾਂ। ਤੁਸੀਂ ਦੇਖੋਗੇ ਕਿ ਹਰ ਕਿਸੇ ਦੇ ਆਪਣੇ ਮੁੱਦੇ ਹਨ...ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਇੰਟਰਵਿਊ 'ਚ ਪੁੱਛਿਆ ਗਿਆ ਕਿ ਕੀ ਸੰਜੇ ਕਪੂਰ ਨੂੰ ਪਤਾ ਹੈ ਕਿ ਤੁਸੀਂ ਇਹ ਗੱਲਾਂ ਸਕ੍ਰੀਨ 'ਤੇ ਸ਼ੇਅਰ ਕੀਤੀਆਂ ਹਨ? ਇਸ 'ਤੇ ਮਹੀਪ ਨੇ ਜਵਾਬ ਦਿੱਤਾ- 'ਨਹੀਂ, ਅਸੀਂ ਇਸ 'ਤੇ ਚਰਚਾ ਨਹੀਂ ਕੀਤੀ’।
image source instagram
View this post on Instagram