ਜਦੋਂ ਵੀਤ ਬਲਜੀਤ ਦੇ ਕਹਿਣ 'ਤੇ ਬਦਲ ਗਿਆ ਬਾਬਾ, ਵੇਖੋ ਵੀਡਿਓ
ਸਮੇਂ ਦੇ ਨਾਲ ਬਦਲਾਅ ਬਹੁਤ ਜ਼ਰੂਰੀ ਹੁੰਦਾ ਹੈ । ਕਿਉਂਕਿ ਠਹਿਰੇ ਹੋਏ ਪਾਣੀ ਵੀ ਪੀਣ ਲਾਇਕ ਨਹੀਂ ਰਹਿੰਦੇ ਅਤੇ ਇਸੇ ਬਦਲਾਅ ਦੇ ਮਹੱਤਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਵੀਤ ਬਲਜੀਤ ਨੇ ਆਪਣੇ ਨਵੇਂ ਗੀਤ 'ਚ । ਇਸ ਗੀਤ ਨੂੰ ਗੁਰਪ੍ਰੀਤ ਖਹਿਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਜਦਕਿ ਫੀਚਰਿੰਗ 'ਚ ਵੀਤ ਬਲਜੀਤ ਵੀ ਨਜ਼ਰ ਆ ਰਹੇ ਨੇ ।
ਹੋਰ ਵੇਖੋ :ਸਰਦਾਰਾਂ ਦੇ ਕਾਕੇ ਗੱਗੂ ਗਿੱਲ ਦੀ ਇਸ ਤਰ੍ਹਾਂ ਹੋਈ ਸੀ ਪੰਜਾਬੀ ਫਿਲਮਾਂ ‘ਚ ਐਂਟਰੀ, ਜਾਣੋਂ ਪੂਰੀ ਕਹਾਣੀ
https://www.youtube.com/watch?v=jzLmWwkZ0TQ
ਗੀਤ ਦੇ ਬੋਲ ਵੀਤ ਬਲਜੀਤ ਨੇ ਹੀ ਲਿਖੇ ਨੇ । ਮਿਊਜ਼ਿਕ ਰਾਜ ਯਸ਼ਰਾਜ ਨੇ ਦਿੱਤਾ ਹੈ ,ਹਰ ਵਾਰ ਦੀ ਤਰ੍ਹਾਂ ਵੀਤ ਬਲਜੀਤ ਨੇ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਗੀਤ ਦੇ ਨਾਲ-ਨਾਲ ਵੀਡਿਓ ਨੂੰ ਵੀ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਬਣਾਇਆ ਗਿਆ ਹੈ ।
ਹੋਰ ਵੇਖੋ : ਗਲੈਮਰਸ ਦੀ ਦੁਨੀਆ ਤੋਂ ਦੂਰ ਹੈ ਇਹ ਬਾਲੀਵੁੱਡ ਦਾ ਇਹ ਅਦਾਕਾਰ ,ਇਹ ਹੈ ਫਿਲਮਾਂ ਤੋਂ ਦੂਰੀ ਬਨਾਉਣ ਦਾ ਕਾਰਨ
veet baljit
ਆਧੁਨਿਕ ਸਮੇਂ 'ਚ ਹਰ ਚੀਜ਼ 'ਚ ਕਿਵੇਂ ਬਦਲਾਅ ਆਇਆ ਹੈ । ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਗੱਡਿਆਂ ਤੋਂ ਲੋਕ ਗੱਡੀਆਂ 'ਤੇ ਆ ਗਏ ਨੇ ਅਤੇ ਚੁੱਲ੍ਹੇ 'ਤੇ ਪਕਾਈਆਂ ਜਾਣ ਵਾਲੀਆਂ ਰੋਟੀਆਂ ਬਿਜਲੀ ਵਾਲੇ ਹੀਟਰ 'ਤੇ ਪਕਾਈਆਂ ਜਾਣ ਲੱਗ ਪਈਆਂ ਨੇ । ਵੀਤ ਬਲਜੀਤ ਨੇ ਬਹੁਤ ਹੀ ਵਧੀਆ ਸੁਨੇਹਾ ਇਸ ਗੀਤ ਦੇ ਜ਼ਰੀਏ ਦਿੱਤਾ ਹੈ ।
veet baljit