ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ 

Reported by: PTC Punjabi Desk | Edited by: Rupinder Kaler  |  October 27th 2018 12:45 PM |  Updated: October 27th 2018 12:45 PM

ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ 

ਪੰਜਾਬੀ ਸੰਗੀਤ ਜਗਤ ਦੀ ਮਹਾਰਾਣੀ ਯਾਨੀ ਕਿ ਕੌਰ-ਬੀ ਨੇ ਇੰਸਟਾਗ੍ਰਾਮ 'ਤੇ ਆਪਣਾ ਇੱਕ ਵੀਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਹਨਾਂ ਨੇ ਆਪਣੇ ਅਕਾਉਂਟ 'ਤੇ ਬਕਾਇਦਾ ਲਿਖਿਆ ਹੈ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਨਵੇਂ ਗਾਣੇ 'ਮਹਾਰਾਣੀ' ਨੂੰ ਪਸੰਦ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਯੂਟਿਊਬ ਚੈਨਲ ਨੂੰ ਵੀ ਸਬਸਕਰਾਇਬ ਕਰਨ ਦੀ ਅਪੀਲ ਕੀਤੀ ਹੈ ।

ਹੋਰ ਵੇਖੋ :ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਪੁੱਤਰ ਤੈਮੂਰ ਦੀ ਨੈਨੀ ਦੀ ਤਨਖ਼ਾਹ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ …!

https://www.instagram.com/p/BpZvflXnSYC/?taken-by=kaurbmusic

ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੌਰ-ਬੀ ਆਪਣੇ ਹੀ ਗਾਣੇ ਨੂੰ ਗੁਨਗੁਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ । ਕਈਆਂ ਨੇ ਤਾਂ ਕਮੈਂਟ ਵੀ ਕੀਤੇ ਹਨ । ਕੌਰ-ਬੀ ਦੇ ਗਾਣੇ 'ਮਹਾਰਾਣੀ' ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ ਤੇ ਇਸ ਗੀਤ ਦੀ ਵੀਡਿਓ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ ।

ਹੋਰ ਵੇਖੋ :‘ਗੀਤ ਆਏ ਤਿੰਨ ਚਾਰ ਨੇ ਜ਼ਿਕਰ ਬਰਾੜ ਦੇ’ ਹੋਣ ਲੱਗ ਪਏ

kaur b kaur b

ਇਸ ਤੋਂ ਪਹਿਲਾ ਵੀ ਕੌਰ-ਬੀ ਸ਼ੋਸਲ ਮੀਡੀਆ 'ਤੇ ਆਪਣੀਆਂ ਵੀਡੀਓ ਜਾਰੀ ਕਰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਦੀਆਂ ਵੀਡੀਓ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਉਹਨਾਂ ਦੇ ਖੂਬ ਚਰਚੇ ਰਹਿੰਦੇ ਹਨ । ਕੌਰ-ਬੀ ਦੇ ਪ੍ਰਸ਼ੰਸਕ ਉਹਨਾਂ ਦੀ ਨਵੀਂ ਵੀਡਿਓ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network