ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਬਣਾਇਆ ਗਿਆ ਅਜਾਇਬ ਘਰ, ਹੁਣ ਜਨਤਾ ਵੀ ਦੇਖ ਸਕਦੀ ਹੈ ਸਿੱਖ ਕੌਮ ਦੀ ਮਹਾਨ ਵਿਰਾਸਤ

Reported by: PTC Punjabi Desk | Edited by: Pushp Raj  |  September 30th 2022 10:36 AM |  Updated: September 30th 2022 11:19 AM

ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਬਣਾਇਆ ਗਿਆ ਅਜਾਇਬ ਘਰ, ਹੁਣ ਜਨਤਾ ਵੀ ਦੇਖ ਸਕਦੀ ਹੈ ਸਿੱਖ ਕੌਮ ਦੀ ਮਹਾਨ ਵਿਰਾਸਤ

Maharaja Ranjit Singh's Summer Palace: ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਰਾਮਬਾਗ ਵਿੱਚ ਸਥਿਤ ਸ਼ੇਰੇ-ਏ-ਪੰਜਾਬ  ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਸਿੱਖ ਕੌਮ ਦੀ ਮਹਾਨ ਵਿਰਾਸਤ ਨੂੰ ਦਰਸਾਉਂਦਾ ਹੈ। ਇਸ ਸਮਰ ਪੈਲਸ ਨੂੰ ਕੰਪਨੀ ਬਾਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੋਲ ਸੀ, 14 ਸਾਲਾਂ ਦੀ ਸਾਂਭ ਸੰਭਾਲ ਦੇ ਕੰਮ ਤੋਂ ਬਾਅਦ ਆਖ਼ਿਰਕਾਰ ਇਸ ਨੂੰ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਸਿੱਖ ਕੌਮ ਦੀ ਇਸ ਮਹਾਨ ਵਿਰਾਸਤ ਬਾਰੇ।

Image Source: Twitter

ਮੌਜੂਦਾ ਸਮੇਂ ਵਿੱਚ ਇਹ ਇਤਿਹਾਸਿਕ ਇਮਾਰਤ, ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਵਿਭਾਗ ਦੇ ਕਬਜ਼ੇ ਹੇਠ ਹੈ। ਮਹਾਰਾਜਾ ਰਣਜੀਤ ਸਿੰਘ ਦੇ ਇਸ ਸਮਰ ਪੈਲਸ ਨੂੰ ਇੱਕ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਤਲਵਾਰਾਂ, ਕਟਾਰ ਅਤੇ ਰਾਈਫਲਾਂ ਸਣੇ ਕਈ ਇਤਿਹਾਸਿਕ ਕਲਾਕ੍ਰਿਤੀਆਂ ਅਤੇ ਹਥਿਆਰਾਂ ਨੂੰ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਗਿਆ ਹੈ।

ਕਿਹਾ ਜਾਂਦਾ ਹੈ ਕਿ ਸਮਰ ਪੈਲਸ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਹੈ। ਗਰਮੀਆਂ ਦੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਥੇ ਰਿਹਾ ਕਰਦੇ ਸਨ। ਇਸ ਅਜਾਇਬ ਘਰ ਦੀ ਦੇਖਭਾਲ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਇਥੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਜੁੜੀਆਂ ਵੱਖ-ਵੱਖ ਝਲਕੀਆਂ ਵਿਖਾਈਆਂ ਗਈਆਂ ਹਨ। ਇਸ ਮਹਿਲ ਨੂੰ ਸਾਲ 1860 ਵਿੱਚ 84 ਏਕੜ ਜ਼ਮੀਨ ਵਿੱਚ ਤਿਆਰ ਕੀਤਾ ਗਿਆ ਸੀ।

ਜਿਵੇਂ ਹੀ ਤੁਸੀਂ ਇਸ ਅਜਾਇਬ ਘਰ 'ਚ ਦਾਖਲ ਹੋਵੋਗੇ , ਤੁਹਾਨੂੰ ਐਂਟਰੀ 'ਤੇ ਸਭ ਤੋਂ ਪਹਿਲਾਂ ਦਰਸ਼ਨ ਡਿਓਢੀ ਵਿਖਾਈ ਦਵੇਗੀ। ਇਸ ਵਿੱਚ ਤੁਹਾਨੂੰ ਸਿਹਾਂਸਨ 'ਤੇ ਬੈਠੇ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਵਿਖਾਈ ਦਵੇਗਾ। ਇਥੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਇਥੇ ਸਥਿਤ ਕਲਾਤਮਕ ਤੌਰ 'ਤੇ ਅਸਲ 'ਚ ਉਕੇਰੀਆਂ ਛੱਤਾਂ ਨੂੰ ਵੀ ਪੱਕਾ ਕੀਤਾ ਗਿਆ ਹੈ, ਜੋ ਇਸ ਪੈਲਸ ਦੇ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ।

Image Source: Twitter

ਇਸ ਇਤਿਹਾਸਿਕ ਪੈਲਸ ਦੇ ਵਿੱਚ ਸਥਿਤ ਹਰ ਇੱਕ ਗੈਲਰੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਮਲਟੀਮੀਡੀਆ ਟੱਚ ਪੈਨਲ ਵੀ ਲਗਾਏ ਗਏ ਹਨ, ਇਸ ਰਾਹੀਂ ਅਜਾਇਬ ਘਰ ਤੇ ਗੈਲਰੀ ਵੇਖਣ ਲਈ ਆਉਣ ਵਾਲੇ ਦਰਸ਼ਕ ਸਬੰਧਤ ਗੈਲਰੀ ਵਿੱਚ ਰੱਖੀਆਂ ਗਈਆਂ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਦੱਸ ਦਈਏ ਕਿ ਰਾਮਬਾਗ ਨੂੰ ਸਾਲ 2004 ਵਿੱਚ ਇੱਕ "ਸੁਰੱਖਿਅਤ ਸਮਾਰਕ" ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ, ਨੋਟੀਫਿਕੇਸ਼ਨ ਤੋਂ ਬਾਅਦ ਵੀ, ਇਸ ਨੂੰ ਕਦੇ ਵੀ ਪੂਰੀ ਤਰ੍ਹਾਂ ਏਐਸਆਈ ਯਾਨੀ ਕਿ ਭਾਰਤੀ ਪੁਰਾਤੱਤਵ ਸਰਵੇਖਣ  ਨੂੰ ਨਹੀਂ ਸੌਂਪਿਆ ਗਿਆ ਸੀ। ਭਾਰਤੀ ਪੁਰਾਤੱਤਵ ਸਰਵੇਖਣ ਕੋਲ ਬਾਗ ਦਾ ਕਬਜ਼ਾ ਹੈ ਅਤੇ ਇਹ ਵਿਭਾਗ ਇਸ ਅਜਾਇਬ ਘਰ ਦੇ ਪ੍ਰਵੇਸ਼ ਦੁਆਰ, ਚਾਰ ਵਾਚ ਟਾਵਰ, ਹਮਾਮਘਰ, ਛੋਟੀ ਬਾਰਾਂਦਰੀ ਅਤੇ ਮਾਛੀਘਰ ਦੀ ਸਾਂਭ ਸੰਭਾਲ ਦਾ ਕੰਮ ਕਰਦਾ ਹੈ।

ਇਸ ਸਮਰ ਪੈਲਸ ਦਾ ਖ਼ਾਸ ਹਿੱਸਾ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਰਹਿੰਦੇ ਸਨ, ਉਹ ਪੰਜਾਬ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਵਿਭਾਗ ਦੇ ਕਬਜ਼ੇ ਵਿੱਚ ਸੀ। ਇਹ ਵਿਭਾਗ ਇਸ ਇਮਾਰਤ ਦੀ ਸਾਂਭ ਸੰਭਾਲ ਦਾ ਕੰਮ ਕਰਦਾ ਸੀ। ਸਾਲ 2007 ਵਿੱਚ ਸ਼ੁਰੂ ਹੋਈ ਸਾਂਭ ਸੰਭਾਲ ਤੋਂ ਪਹਿਲਾਂ ਇਮਾਰਤ ਵਿੱਚ ਇੱਕ ਅਜਾਇਬ ਘਰ ਸੀ। ਸੰਭਾਲ ਦੇ ਕੰਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਯੁੱਗ ਨਾਲ ਸਬੰਧਤ ਵਿਰਾਸਤੀ ਕਲਾਕ੍ਰਿਤੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿੱਚ ਤਬਦੀਲ ਕਰਕੇ ਅਜਾਇਬ ਘਰ ਵਿੱਚ ਵਾਪਿਸ ਲਿਆਂਦਾ ਗਿਆ ਹੈ।

Image Source: Twitter

ਹੋਰ ਪੜ੍ਹੋ: ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੇ ਜੀਵਨ ਬਾਰੇ ਖ਼ਾਸ ਗੱਲਾਂ

ਕੋਈ ਵੀ ਵਿਅਕਤੀ ਇਸ ਅਜਾਇਬ ਘਰ ਨੂੰ ਵੇਖਣ ਜਾ ਸਕਦਾ ਹੈ। ਇੱਥੇ "ਵਿਭਾਗ ਨੇ ਅਜਾਇਬ ਘਰ ਵਿੱਚ ਦਾਖਲ ਹੋਣ ਲਈ ਟਿਕਟ ਰੱਖੀ ਹੈ - ਬਾਲਗਾਂ ਲੋਕਾਂ ਲਈ ਟਿਕਟ ਦਾ ਰੇਟ 10 ਰੁਪਏ ਅਤੇ ਬੱਚਿਆਂ ਲਈ 4 ਰੁਪਏ,"। ਉਨ੍ਹਾਂ ਨੇ ਕਿਹਾ ਕਿ ਪ੍ਰਚਾਰ ਦੀ ਘਾਟ ਕਾਰਨ ਇਸ ਵੇਲੇ ਬਹੁਤ ਹੀ ਘੱਟ ਲੋਕ ਅਜਾਇਬ ਘਰ ਨੂੰ ਵੇਖਣ ਆ ਰਹੇ ਹਨ, ਜਦੋਂ ਕਿ ਇਹ ਸਿੱਖ ਕੌਮ ਦੀ ਇੱਕ ਵੱਡੀ ਵਿਰਾਸਤ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network