ਮਾਧੁਰੀ ਦੀਕਸ਼ਿਤ ਨੇ ਸਲਮਾਨ ਤੇ ਸ਼ਾਹਰੁਖ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੇ ਕਿਹਾ- ਇਕ ਫਰੇਮ 'ਚ ਸਾਰੇ ਦਿੱਗਜ
ਕਰਨ ਜੌਹਰ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਇਆਂ ਹੋਈਆਂ ਹਨ। ਇਸ ਸਮਾਰੋਹ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਅਭਿਨੇਤਰੀ ਮਾਧੁਰੀ ਵੀ ਪਤੀ ਸ਼੍ਰੀਰਾਮ ਨੇਨੇ ਨਾਲ ਪਾਰਟੀ 'ਚ ਪਹੁੰਚੀ। ਹੁਣ ਮਾਧੁਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੇ ਕੋ ਸਟਾਰਸ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨਾਲ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Image Source: Instagram
ਹਾਲ ਹੀ 'ਚ ਫਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੇ 50ਵੇਂ ਜਨਮਦਿਨ 'ਤੇ ਸ਼ਾਨਦਾਰ ਜਸ਼ਨ ਮਨਾਇਆ। ਉਨ੍ਹਾਂ ਦੀ ਪਾਰਟੀ 'ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਰੰਗ ਬੰਨ੍ਹਿਆ। ਕਰਨ ਦੇ ਇਸ ਜਬਰਦਸਤ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਸੈਲੇਬਸ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਹੁਣ ਇਸ ਸਿਲਸਿਲੇ 'ਚ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪਾਰਟੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
Image Source: Instagram
ਮਾਧੁਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਜਨਮਦਿਨ ਦੀ ਪਾਰਟੀ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਉਸ ਦੇ ਨਾਲ ਪਤੀ ਸ਼੍ਰੀਰਾਮ ਨੇਨੇ, ਬਾਲੀਵੁੱਡ ਦੇ ਦਬੰਗ ਖਾਨ, ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਨਜ਼ਰ ਆ ਰਹੇ ਹਨ।
Image Source: Instagram
ਹੋਰ ਪੜ੍ਹੋ: ਬੂਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫਿਲਮ 'ਧਾਕੜ', 8ਵੇਂ ਦਿਨ ਤੱਕ 20 ਟਿਕਟਾਂ ਵੇਚ ਕਮਾਏ ਮਹਿਜ਼ 4420 ਰੁਪਏ
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਾਧੁਰੀ ਦੀਕਸ਼ਿਤ ਨੇ ਕੈਪਸ਼ਨ 'ਚ ਲਿਖਿਆ, ਇਸ ਬਾਰੇ 'ਚ ਗੱਲ ਕਰਨ ਲਈ ਬਹੁਤ ਕੁਝ ਹੈ, ਹੈ ਨਾ? ਮਾਧੁਰੀ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਇੱਕ ਫਰੇਮ ਵਿੱਚ ਸਾਰੇ ਦੰਤਕਥਾ। ਇਸੇ ਤਰ੍ਹਾਂ ਇਕ ਹੋਰ ਪ੍ਰਸ਼ੰਸਕ ਨੇ ਵੀ ਲਿਖਿਆ, ਆਹ, ਹੁਣ ਤੱਕ ਦੀ ਸਭ ਤੋਂ ਵਧੀਆ ਤਸਵੀਰ। ਇਸ ਤੋਂ ਇਲਾਵਾ ਹੋਰ ਯੂਜ਼ਰਸ ਵੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।
View this post on Instagram