ਮਾਧੁਰੀ ਦੀਕਸ਼ਿਤ ਨੂੰ ਗੁਜਰਾਤ ਦੀ ਇਹ ਡਿਸ਼ ਹੈ ਬੇਹੱਦ ਪਸੰਦ, ਅਦਾਕਾਰਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਦਿਲਚਸਪ ਕਿੱਸਾ

Reported by: PTC Punjabi Desk | Edited by: Pushp Raj  |  September 23rd 2022 11:15 AM |  Updated: September 23rd 2022 11:41 AM

ਮਾਧੁਰੀ ਦੀਕਸ਼ਿਤ ਨੂੰ ਗੁਜਰਾਤ ਦੀ ਇਹ ਡਿਸ਼ ਹੈ ਬੇਹੱਦ ਪਸੰਦ, ਅਦਾਕਾਰਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਦਿਲਚਸਪ ਕਿੱਸਾ

Madhuri Dixit news: ਬਾਲੀਵੁੱਡ ਦੀ ਧਕ-ਧਕ ਗਰਲ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮਜਾ ਮਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ  ਵਿੱਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹੁਣ ਮਾਧੁਰੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਗੁਜਰਾਤੀ ਪਕਵਾਨ ਬੇਹੱਦ ਪਸੰਦ ਹਨ।

ਮਾਧੁਰੀ ਦੀਕਸ਼ਿਤ ਨੇਨੇ ਗੁਜਰਾਤੀ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਹਨ। ਉਥੋਂ ਦਾ ਖਾਣਾ ਹੋਵੇ ਜਾਂ ਪਰੰਪਰਾ, ਉਹ ਹਰ ਚੀਜ਼ ਦੀ ਬਹੁਤ ਸ਼ੌਕੀਨ ਹਨ। ਮਾਧੁਰੀ ਨੇ ਇਸ ਗੱਲ ਦਾ ਜ਼ਿਕਰ ਆਪਣੀ ਫ਼ਿਲਮ 'ਮਾਜਾ ਮਾ' ਦੇ ਟ੍ਰੇਲਰ ਲਾਂਚ ਦੌਰਾਨ ਕੀਤਾ। ਮਾਧੁਰੀ ਨੇ 'ਮਾਜਾ ਮਾ' ਦੇ ਟ੍ਰੇਲਰ ਲਾਂਚ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਜਰਾਤੀ ਭੋਜਨ ਪ੍ਰਤੀ ਆਪਣੇ ਪਿਆਰ ਬਾਰੇ ਖੁਲਾਸਾ ਕੀਤਾ। ਇਸ ਦੌਰਾਨ ਮਾਧੁਰੀ ਨੇ ਆਪਣੇ ਫੈਨਜ਼ ਤੇ ਮੀਡੀਆ ਨਾਲ ਇੱਕ ਦਿਲਚਸਪ ਕਿੱਸਾ ਵੀ ਸ਼ੇਅਰ ਕੀਤਾ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਮਾਧੁਰੀ ਨੇ ਦੱਸਿਆ, ਕਿ ਉਨ੍ਹਾਂ ਨੂੰ ਗੁਜਰਾਤ ਦੀ ਮਸ਼ਹੂਰ ਡਿਸ਼ ਥੇਪਲੇ ਬਹੁਤ ਪਸੰਦ ਹਨ। ਇੱਕ ਵਾਰ ਉਹ ਕਿਸੇ ਟ੍ਰਿਪ ਉੱਤੇ ਜਾ ਰਹੀ ਸੀ। ਇਸ ਦੌਰਾਨ ਉਹ ਫਲਾਈਟ ਦੇ ਵਿੱਚ ਸਫ਼ਰ ਕਰਨ ਵਾਲੀ ਸੀ। ਅਜਿਹੇ 'ਚ ਮਾਧੁਰੀ ਨੂੰ ਕਿਸੇ ਨੇ ਦੱਸਿਆ ਕਿ ਫਲਾਈਟ ਦੇ ਵਿੱਚ ਖਰਾਬ ਖਾਣਾ ਮਿਲਦਾ ਹੈ। ਇਹ ਗੱਲ ਸੁਨਣ ਤੋਂ ਬਾਅਦ ਮਾਧੁਰੀ ਨੇ ਸਫ਼ਰ ਦੇ ਦੌਰਾਨ ਖਾਣ ਲਈ ਬਹੁਤ ਸਾਰੇ ਥੇਪਲੇ ਪੈਕ ਕਰਵਾ ਲਏ ਸੀ। ਮਾਧੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਫਲਾਈਟ ਦਾ ਖਾਣਾ ਨਾਂ ਖਾ ਕੇ  ਥੇਪਲੇ ਖਾਧੇ ਅਤੇ ਆਪਣੇ ਸਫ਼ਰ ਦਾ ਆਨੰਦ ਮਾਣਿਆ।

Image Source: Instagram

ਦੱਸਣਯੋਗ ਹੈ ਕਿ ਥੇਪਲੇ ਗੁਜਰਾਤ ਦੀ ਬਹੁਤ ਮਸ਼ਹੂਰ ਡਿਸ਼ ਹੈ ਤੇ ਇਸ ਨੂੰ ਬੇਸਨ ਅਤੇ ਕੁਝ ਖ਼ਾਸ ਮਸਾਲਿਆਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਥੇਪਲੇ ਨੂੰ ਆਮ ਤੌਰ 'ਤੇ ਨਾਸ਼ਤੇ ਜਾਂ ਸਨੈਕਸ ਦੇ ਤੌਰ 'ਤੇ ਖਾਇਆ ਜਾਂਦਾ ਹੈ।

ਦੱਸ ਦੇਈਏ ਕਿ ਫ਼ਿਲਮ 'ਮਾਜਾ ਮਾ' ਦਾ ਗੀਤ 'ਬੂਮ ਪੈਡੀ' ਪਹਿਲਾ ਗੀਤ ਹੈ, ਜਿਸ 'ਚ ਮਾਧੁਰੀ ਦੀਕਸ਼ਿਤ ਗਰਬਾ ਕਰਦੀ ਨਜ਼ਰ ਆਵੇਗੀ। ਹਾਲਾਂਕਿ, ਉਨ੍ਹਾਂ ਨੇ 1991 ਵਿੱਚ ਆਈ ਆਪਣੀ  ਫ਼ਿਲਮ 'ਪ੍ਰਤੀਕਾਰ' ਵਿੱਚ ਅਨਿਲ ਕਪੂਰ ਨਾਲ ਡਾਂਡੀਆਂ ਪਰਫਾਰਮ ਕੀਤਾ ਸੀ।

Image Source: Instagram

ਹੋਰ ਪੜ੍ਹੋ: ਜਾਣੋ ਕਿਉਂ ਰਾਜੂ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਮਿਤਾਭ ਬੱਚਨ

ਮਾਧੁਰੀ ਦੀਕਸ਼ਿਤ ਦੀ ਫੈਮਿਲੀ ਡਰਾਮਾ ਉੱਤੇ ਅਧਾਰਿਤ ਇਹ ਫ਼ਿਲਮ 'ਮਾਜਾ ਮਾ' 6 ਅਕਤੂਬਰ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਉੱਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਆਨੰਦ ਤਿਵਾਰੀ ਨੇ ਡਾਇਰੈਕਟਰ ਕੀਤਾ ਹੈ। ਇਸ ਫ਼ਿਲਮ 'ਚ ਮਾਧੁਰੀ ਤੋਂ ਇਲਾਵਾ ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸਿਮੋਨ ਸਿੰਘ, ਸ਼ੀਬਾ ਚੱਢਾ, ਮਲਹਾਰ ਠਾਕਰ ਅਤੇ ਨਿਨਾਦ ਕਾਮਤ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖ਼ਾਸਕਰ ਮਾਧੁਰੀ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network