ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ ਨੇ ਮੁੰਬਈ ‘ਚ ਲਿਆ ਨਵਾਂ ਘਰ, ਜਾਣੋ ਕੀਮਤ !
ਮਾਧੁਰੀ ਦੀਕਸ਼ਿਤ ਅਤੇ ਉਸਦੇ ਪਤੀ ਸ਼੍ਰੀਰਾਮ ਨੇਨੇ ਨੇ ਮੁੰਬਈ ਦੇ ਵਰਲੀ ਵਿੱਚ ਇੱਕ ਬਿਲਡਿੰਗ ਵਿੱਚ ਕਿਰਾਏ ਉੱਤੇ ਇੱਕ ਨਵਾਂ ਘਰ ਲਿਆ ਹੈ (Madhuri Dixit And Shriram Nene)। ਮੀਡੀਆ ਦੀ ਰਿਪੋਰਟ ਮੁਤਾਬਕ ਜੋੜੇ ਨੇ ਇਹ ਘਰ ਲੀਜ਼ 'ਤੇ ਲਿਆ ਹੈ । ਇਸ ਘਰ ਦਾ ਇੱਕ ਮਹੀਨੇ ਦਾ ਕਿਰਾਇਆ ਜਾਣਕੇ ਦਰਸ਼ਕਾਂ ਵੀ ਹੋਸ਼ ਉੱਡ ਗਏ । ਕਿਹਾ ਜਾ ਰਿਹਾ ਹੈ ਇਸ ਘਰ ਦਾ ਕਿਰਾਇਆ 12.5 ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਦੌਰਾਨ ਅਪੂਰਵਾ ਸ਼ਰਾਫ, ਜਿਨ੍ਹਾਂ ਨੇ ਜੋੜੇ ਲਈ ਘਰ ਡਿਜ਼ਾਈਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵਰਲੀ ਦੀ 29ਵੀਂ ਮੰਜ਼ਿਲ 'ਤੇ ਸਥਿਤ ਅਪਾਰਟਮੈਂਟ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ।
Image Source -Instagram
ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ
ਡਿਜ਼ਾਈਨਰ ਨੇ ਇੱਕ ਵੱਖਰੀ ਪੋਸਟ ਵਿੱਚ ਲਿਖਿਆ, "45 ਦਿਨ, ਰਿਹਾਇਸ਼ੀ ਪ੍ਰੋਜੈਕਟ, ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ ਲਈ। ਇਹ ਇੱਕ ਰੋਲਰ ਕੋਸਟਰ ਹੈ, ਪਰ ਬਹੁਤ ਵਧੀਆ ਅਨੁਭਵ ਹੈ। ਤੁਹਾਡੇ ਸਾਰਿਆਂ ਨਾਲ ਹੋਰ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ।"ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਜੇ ਗੱਲ ਕਰੀਏ ਮਾਧੁਰੀ ਦੀਕਸ਼ਿਤ ਦੇ ਵਰਕ ਫਰੰਟ ਦੀ ਤਾਂ ਉਹ ਆਖਰੀ ਵਾਰ ਦ ਫੇਮ ਗੇਮ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਸੰਜੇ ਕਪੂਰ ਅਤੇ ਮਾਨਵ ਕੌਲ ਮੁੱਖ ਭੂਮਿਕਾਵਾਂ ਵਿੱਚ ਸਨ। ਫੇਮ ਗੇਮ ਸੀਰੀਜ਼ ਦੀ ਸਟ੍ਰੀਮਿੰਗ 25 ਫਰਵਰੀ ਤੋਂ ਨੈੱਟਫਲਿਕਸ 'ਤੇ ਸ਼ੁਰੂ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਰਿਆਲਟੀ ਸ਼ੋਅਜ਼ ਚ ਬਤੌਰ ਜੱਜ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਧੁਰੀ ਦੀਕਸ਼ਿਤ ਤੇਜ਼ਾਬ, ਦੇਵਦਾਸ, ਦਿਲ ਤੋਂ ਪਾਗਲ ਹੈ, ਦੇਵਦਾਸ, ਹਮ ਆਪਕੇ ਹੈ ਕੌਨ..!, ਖਲਨਾਇਕ, ਪੁਕਾਰ, ਵਰਗੀਆਂ ਕਈ ਹਿੱਟ ਫਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
View this post on Instagram