ਮਾਧੁਰੀ ਦੀਕਸ਼ਿਤ ਤੇ ਬੋਮਨ ਇਰਾਨੀ ਨੇ ਲਗਾਵਾਇਆ ਕੋਰੋਨਾ ਵੈਕਸੀਨ ਦਾ ਟੀਕਾ
ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾਣਗੇ । ਇਸ ਸਭ ਦੇ ਚਲਦੇ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕੋਰੋਨਾ ਟੀਕਾ ਲਵਾਇਆ ਹੈ। ਮਾਧੁਰੀ ਦੀਕਸ਼ਿਤ ਨੂੰ ਵੀ ਟੀਕੇ ਦੀ ਦੂਜੀ ਖੁਰਾਕ ਲੱਗੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਮਾਧੁਰੀ ਨੇ ਲਿਖਿਆ, 'ਮੈਂ ਟੀਕਾ ਦੀ ਦੂਜੀ ਖੁਰਾਕ ਵੀ ਲਈ ਹੈ।
image from madhuridixit's instagram
ਹੋਰ ਪੜ੍ਹੋ :
ਭਿੱਜੇ ਹੋਏ ਅਖਰੋਟ ਖਾਣ ਨਾਲ ਹੁੰਦਾ ਹੈ ਦੁੱਗਣਾ ਫਾਇਦਾ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ
image from madhuridixit's instagram
ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜਿੰਨੀ ਜਲਦੀ ਹੋ ਸਕੇ ਟੀਕਾ ਲਵਾਇਆ ਜਾਵੇ।' ਤਸਵੀਰ ਵਿਚ ਮਾਧੁਰੀ ਨੇ ਕਾਲੇ ਰੰਗ ਦੀ ਕੁਰਤੀ, ਕਰੀਮ ਸਕਾਰਫ਼ ਤੇ ਫੇਸ ਮਾਸਕ ਪਾਇਆ ਹੋਇਆ ਹੈ। ਮਾਧੁਰੀ ਵਾਂਗ ਅਦਾਕਾਰ ਬੋਮਨ ਇਰਾਨੀ ਨੇ ਵੀ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲਈ ਹੈ।
image from boman irani's instagram
ਬੋਮਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਹੈ। ਬੋਮਨ ਨੇ ਆਪਣੇ ਸਭ ਨੂੰ ਟੀਕੇ ਦੇ ਲਾਭ ਵੀ ਦੱਸੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਦੇ ਮਾਮਲੇ ਦੇਸ਼ ਵਿੱਚ ਲਗਤਾਰ ਵੱਧਦੇ ਜਾ ਰਹੇ ਹਨ । ਹੁਣ ਤੱਕ ਇਸ ਵਾਇਰਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ।