Madhubala Birth Anniversary: ਕਿੰਝ 'ਵੀਨਸ ਆਫ਼ ਇੰਡੀਅਨ ਸਿਨੇਮਾ' ਤੋਂ 'ਬਿਊਟੀ ਵਿਦ ਟ੍ਰੈਜਡੀ ਕੁਈਨ' ਬਣੀ ਮਧੂਬਾਲਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
Madhubala Birth Anniversary: ਫਰਵਰੀ! ਜਿਸ ਨੂੰ ਲੋਕ ਪਿਆਰ ਦਾ ਮਹੀਨਾ ਕਹਿੰਦੇ ਹਨ। 14 ਫਰਵਰੀ! ਇਸ ਦਿਨ ਲੋਕ ਪਿਆਰ ਦੇ ਦਿਨ ਨੂੰ ਮਨਾਉਂਦੇ ਹਨ। ਕਈ ਸਾਲ ਪਹਿਲਾਂ, ਅੱਜ ਦੇ ਦਿਨ, ਇੱਕ ਖੂਬਸੂਰਤ ਕੁੜੀ ਨੇ ਜਨਮ ਲਿਆ, ਜਿਸ ਦਾ ਚੰਨ ਵਰਗਾ ਚਿਹਰਾ ਇੱਕ ਵਾਰ ਦੇਖਣ ਮਗਰੋ ਪਤਾ ਨਹੀਂ ਕਿੰਨੇ ਲੋਕਾਂ ਨੂੰ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋ ਜਾਂਦੇ ਸਨ, ਅਸੀਂ ਗੱਲ ਕਰ ਰਹੇ ਹਂ ਬਾਲੀਵੁੱਡ ਦੇ 60 ਤੋਂ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਬਾਰੇ। ਅੱਜ ਮਧੂਬਾਲਾ ਦਾ ਜਨਮਦਿਨ । ਆਓ ਜਾਣਦੇ ਹਾਂ ਇਸ ਖੂਬਸੂਰਤ ਅਦਾਕਾਰਾ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।
ਅਦਾਕਾਰਾ ਦਾ ਜਨਮ
image source: Google
ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ਵਿੱਚ ਅਤਾਉੱਲਾ ਖ਼ਾਨ ਅਤੇ ਆਇਸ਼ਾ ਬੇਗਮ ਦੇ ਘਰ ਹੋਇਆ ਸੀ। ਮਧੂਬਾਲਾ 11 ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ 'ਤੇ ਸੀ। ਹਰ ਪਾਸੇ ਉਸ ਦੀ ਖੂਬਸੂਰਤੀ ਦੀ ਚਰਚਾ ਸੀ। ਘਰ ਦਾ ਖਿਆਲ ਰੱਖਣ ਲਈ ਅਦਾਕਾਰਾ ਨੇ ਛੋਟੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1942 'ਚ ਮਧੂਬਾਲਾ ਨੇ ਸਿਰਫ 9 ਸਾਲ ਦੀ ਉਮਰ 'ਚ ਫ਼ਿਲਮ 'ਵਸੰਤ' 'ਚ ਕੰਮ ਕੀਤਾ ਅਤੇ ਇਹ ਉਸ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸੀ। ਇਸ ਫ਼ਿਲਮ ਲਈ ਉਸ ਨੂੰ ਮਹਿਜ਼ 150 ਰੁਪਏ ਤਨਖਾਹ ਮਿਲੀ ਸੀ।
ਕਿਥੋ ਸ਼ੁਰੂ ਹੋਈ ਮਧੂਬਾਲਾ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ
ਮਹਿਜ਼ 9 ਸਾਲ ਦੀ ਉਮਰ 'ਚ ਮਧੂਬਾਲਾ ਦਾ ਨਾਂ 'ਬੇਬੀ ਮੁਮਤਾਜ਼' ਰੱਖਿਆ ਗਿਆ ਸੀ। ਮੁਮਤਾਜ਼ ਦਾ ਅਸਲੀ ਨਾਂ ਮੁਮਤਾਜ਼ ਜਹਾਂ ਦੇਹਲਵੀ ਸੀ। ਉਸ ਦੌਰ ਦੀ ਮਸ਼ਹੂਰ ਅਦਾਕਾਰਾ ਦੇਵਿਕਾ ਰਾਣੀ ਨੇ ਮੁਮਤਾਜ਼ ਨੂੰ ਆਪਣਾ ਨਾਂ ਬਦਲ ਕੇ ਮਧੂਬਾਲਾ ਰੱਖਣ ਦੀ ਸਲਾਹ ਦਿੱਤੀ। ਮਧੂਬਾਲਾ ਨੇ ਫ਼ਿਲਮ 'ਨੀਲ ਕਮਲ' ਤੋਂ ਲੀਡ ਅਦਾਕਾਰਾ ਵਜੋਂ ਡੈਬਿਊ ਕੀਤਾ ਸੀ। ਮਧੂਬਾਲਾ ਨੇ 'ਫਾਗੁਨ', 'ਹਾਵੜਾ ਬ੍ਰਿਜ', 'ਕਾਲਾ ਪਾਣੀ' ਅਤੇ 'ਚਲਤੀ ਕਾ ਨਾਮ ਗੱਡੀ' ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਕਲਾਸਿਕ ਫ਼ਿਲਮ 'ਮੁਗਲ-ਏ-ਆਜ਼ਮ' 'ਚ ਮਧੂਬਾਲਾ ਵੱਲੋਂ ਨਿਭਾਇਆ ਗਿਆ ਅਨਾਰਕਲੀ ਦਾ ਕਿਰਦਾਰ ਅਮਰ ਹੋ ਗਿਆ। ਇਸ ਫ਼ਿਲਮ ਨੇ ਮਧੂਬਾਲਾ ਨੂੰ 'ਵੀਨਸ ਆਫ਼ ਇੰਡੀਅਨ ਸਿਨੇਮਾ' ਦਾ ਟਾਈਟਲ ਦਿੱਤਾ।
image source: Google
ਨਿੱਜ਼ੀ 'ਚ ਬਿਊਟੀ ਵਿਦ ਟ੍ਰੈਜਡੀ ਕੁਈਨ' ਬਣੀ ਮਧੂਬਾਲਾ
ਮਧੂਬਾਲਾ ਦਾ ਫ਼ਿਲਮੀ ਕਰੀਅਰ ਜਿੰਨਾ ਸਫਲ ਰਿਹਾ, ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਸਨ ਕਿ ਉਸ ਨੂੰ 'ਦਿ ਬਿਊਟੀ ਵਿਦ ਟ੍ਰੈਜੇਡੀ ਕੁਈਨ' ਦਾ ਖਿਤਾਬ ਦਿੱਤਾ ਗਿਆ। ਮਧੂਬਾਲਾ ਦੀ ਬੇਅੰਤ ਸੁੰਦਰਤਾ ਕਾਰਨ ਉਸ ਨੂੰ 'ਭਾਰਤੀ ਸਿਨੇਮਾ ਦੀ ਵੀਨਸ' ਵਜੋਂ ਵੀ ਜਾਣਿਆ ਜਾਂਦਾ ਸੀ।
ਸਾਰੀ ਉਮਰ ਸਾਥ ਤੇ ਪਿਆਰ ਲਈ ਤਰਸਦੀ ਰਹੀ ਮਧੂਬਾਲਾ
ਮਧੂਬਾਲਾ ਹਿੰਦੀ ਸਿਨੇਮਾ ਦੀ ਇਕਲੌਤੀ ਅਭਿਨੇਤਰੀ ਸੀ ਜਿਸ ਦੀ ਸੁੰਦਰਤਾ ਦੀ ਤੁਲਨਾ ਹਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਰਲਿਨ ਮੁਨਰੋ ਨਾਲ ਕੀਤੀ ਜਾਂਦੀ ਹੈ। ਮਧੂਬਾਲਾ ਜੋ ਕਿ ਆਪਣੇ ਜ਼ਮਾਨੇ ਵਿੱਚ ਬੇਹੱਦ ਹੀ ਖੂਬਸੂਰਤ ਤੇ ਹਮੇਸ਼ਾ ਮੁਸਕੁਰਾਉਣ ਵਾਲੀ ਅਭਿਨੇਤਰੀ ਸੀ, ਅਸਲ ਜ਼ਿੰਦਗੀ ਵਿੱਚ ਉਸ ਦੀ ਜ਼ਿੰਦਗੀ ਬੇਹੱਦ ਦਰਦ ਭਰੀ ਸੀ। ਜਿੱਥੇ ਮਧੂਬਾਲਾ ਦੀ ਖੂਬਸੂਰਤੀ ਨਾਲ ਕਿੰਨੇ ਹੀ ਲੋਕਾਂ ਨੂੰ ਪਿਆਰ ਹੋਇਆ, ਪਰ ਉਹ ਸਾਰੀ ਉਮਰ ਪਿਆਰ ਲਈ ਤਰਸਦੀ ਰਹੀ। ਆਪਣੇ ਅੰਤ ਸਮੇਂ ਤੱਕ ਮਧੂਬਾਲਾ ਨੂੰ ਸੱਚਾ ਪਿਆਰ ਨਹੀਂ ਮਿਲਿਆ। ਹਾਲਾਂਕਿ ਫ਼ਿਲਮ 'ਮੁਗਲ-ਏ-ਆਜ਼ਮ' 'ਤੋਂ ਬਾਅਦ ਮਧੂਬਾਲਾ ਦਾ ਨਾਮ ਦਿਲੀਪ ਕੁਮਾਰ ਨਾਲ ਜੋੜੀਆ ਗਿਆ ਤੇ ਇਹ ਕਿਹਾ ਜਾਂਦਾ ਹੈ ਕਿ ਮਧੂਬਾਲਾ ਦਿਲੀਪ ਕੁਮਾਰ ਨਾਲ ਪਿਆਰ ਕਰਦੀ ਸੀ, ਪਰ ਉਸ ਦੇ ਆਖ਼ਰੀ ਸਮੇਂ ਵਿੱਚ ਕਿਸ਼ੋਰ ਕੁਮਾਰ ਨੇ ਉਸ ਨਾਲ ਵਿਆਹ ਕੀਤਾ ਤੇ ਉਸ ਦੀ ਮੌਤ ਤੱਕ ਉਸ ਦਾ ਸਾਥ ਦਿੱਤਾ।
image source: Google
ਹੋਰ ਪੜ੍ਹੋ: Valentine Day 2023: ਜਾਣੋ ਮਹਿਜ਼ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇ
ਮਹਿਜ਼ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਤੁਹਾਨੂੰ ਦੱਸ ਦੇਈਏ ਕਿ ਮਧੂਬਾਲਾ ਦੇ ਦਿਲ ਵਿੱਚ ਇੱਕ ਛੇਕ ਸੀ ਅਤੇ ਉਸ ਨੂੰ ਇਸ ਦਾ ਪਤਾ 1950 ਦੇ ਦਹਾਕੇ ਦੇ ਅੱਧ ਵਿੱਚ ਫ਼ਿਲਮ 'ਮੁਗਲ-ਏ-ਆਜ਼ਮ' ਦੀ ਸ਼ੂਟਿੰਗ ਦੌਰਾਨ ਲੱਗਾ ਸੀ ਪਰ ਆਪਣੇ ਵੱਡੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੇਠ ਦੱਬੇ ਜਾਣ ਕਾਰਨ ਅਤੇ ਆਪਣੇ ਕਰੀਅਰ ਦੇ ਸਿਖ਼ਰ 'ਤੇ ਹੋਣ ਕਰਕੇ, ਮਧੂਬਾਲਾ ਨੇ ਇਸ ਗੰਭੀਰ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਜਿਹੇ 'ਚ ਹੌਲੀ-ਹੌਲੀ ਇਹ ਬੀਮਾਰੀ ਵੱਡੀ ਹੋ ਗਈ। ਆਖ਼ਿਰਕਾਰ 23 ਫਰਵਰੀ 1969 ਨੂੰ ਮਹਿਜ਼ 36 ਸਾਲ ਦੀ ਉਮਰ ਵਿੱਚ ਮਧੂਬਾਲਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।