‘ਮਾਂ’ ਸਟਾਰ ਕਾਸਟ Exclusive interview: ਜਾਣੋ ਬੱਬਲ ਰਾਏ, ਰਘਵੀਰ ਬੋਲੀ ਅਤੇ ਆਰੂਸ਼ੀ ਸ਼ਰਮਾ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਗਿੱਪੀ ਗਰੇਵਾਲ, ਬੱਬਲ ਰਾਏ, ਦਿਵਿਆ ਦੱਤਾ ਸਟਾਰਰ ਫ਼ਿਲਮ ਮਾਂ ਜੋ ਕਿ ਬਹੁਤ ਜਲਦ ਦਰਸ਼ਕਾਂ ਦਾ ਰੂਬਰੂ ਹੋਣ ਜਾ ਰਹੀ ਹੈ। ਇਹ ਫ਼ਿਲਮ ਮਾਂ ਨੂੰ ਸਮਰਪਿਤ ਹੈ। ਗਿੱਪੀ ਗਰੇਵਾਲ ਨੇ ਦੱਸਿਆ ਹੈ ਕਿ ਉਹ ਮਾਂ ਫ਼ਿਲਮ ਨੂੰ ਅਰਦਾਸ ਫ਼ਿਲਮ ਤੋਂ ਪਹਿਲਾਂ ਬਨਾਉਣਾ ਚਾਹੁੰਦੇ ਸਨ। ਇਨ੍ਹਾਂ ਨੇ ਕਿਹਾ ਹੈ ਕਿ ਇਹ ਵਿਸ਼ਾ ਹੀ ਬਹੁਤ ਵੱਡਾ ਹੈ ਤੇ ਮਾਂ ਦੀਆਂ ਕੁਰਬਾਨੀਆਂ, ਪਿਆਰ ਤੇ ਜਜ਼ਬਾਤਾਂ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਗਿੱਪੀ ਨੇ ਇਹ ਵੀ ਕਿਹਾ ਕਿ ਇਹ ਫ਼ਿਲਮ ਹੰਬਲ ਮੋਸ਼ਨ ਪਿਕਚਰ ਦੀ ਹੁਣ ਤੱਕ ਦੀ ਬੈਸਟ ਫ਼ਿਲਮ ਹੋਵੇਗੀ। ਜਿਨ੍ਹਾਂ ਨੂੰ ਇਹ ਅਰਦਾਸ, ਅਰਦਾਸ ਕਰਾਂ ਫ਼ਿਲਮ ਪਸੰਦ ਆਈਆਂ ਨੇ, ਇਹ ਉਸੇ ਜ਼ੋਨਰ ਦੀ ਫ਼ਿਲਮ ਹੈ ਜਿਸ ਕਰਕੇ ਇਹ ਸਭ ਨੂੰ ਜ਼ਰੂਰ ਪਸੰਦ ਆਵੇਗੀ। ਇਹ ਫ਼ਿਲਮ ਮਦਰਸ ਡੇਅ ਯਾਨੀਕਿ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਾਂ ਫ਼ਿਲਮ ਨੂੰ ਨਾਮੀ ਡਾਇਰਕੈਟਰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ।
ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫ਼ਿਲਮ 'ਬ੍ਰਹਮਾਸਤਰ' ਦੇ ਟ੍ਰੇਲਰ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ, ਜਾਣੋ ਪੂਰੀ ਖਬਰ
ਜੀ ਹਾਂ ਇਹ ਫ਼ਿਲਮ ਮਾਂ ਅਤੇ ਉਸਦੇ ਪੁੱਤਰਾਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਕਿ ਮਾਂ ਵੱਲੋਂ ਆਪਣੇ ਬੱਚਿਆਂ ਦੀ ਪਾਲਣ-ਪੋਸ਼ਣ ਕਰਨ ਲਈ ਕਿਵੇਂ ਉਹ ਜ਼ਿੰਦਗੀ ‘ਚ ਆਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੀ ਹੈ। ਕੀ ਉਸਦੇ ਬੱਚੇ ਆਪਣੀ ਮਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਸਮਝਨਗੇ? ਕੀ ਮਾਂ ਜੋ ਸਿੱਖਿਆਵਾਂ ਆਪਣੇ ਪੁੱਤਰਾਂ ਨੂੰ ਦਿੰਦੀ ਹੈ, ਉਸ ਉੱਤੇ ਖਰੇ ਉਤਰ ਪਾਉਂਦੇ ਨੇ! ਇਹ ਤਾਂ ਫ਼ਿਲਮ ਦੇ ਰਿਲੀਜ਼ ਤੇ ਹੀ ਪਤਾ ਚੱਲ ਪਾਵੇਗਾ।
image From instagram
ਮਾਂ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਪੀਟੀਸੀ ਪੰਜਾਬੀ ਨੇ Exclusive interview ਕੀਤਾ। ਜਿੱਥੇ ਫ਼ਿਲਮ ਦੇ ਨਾਲ ਜੁੜੇ ਸਿਤਾਰਿਆਂ ਨੇ ਮਾਂ ਫ਼ਿਲਮ ਨਾਲ ਜੁੜੀਆਂ ਖ਼ਾਸ ਗੱਲਾਬਾਤਾਂ ਕੀਤੀਆਂ।
ਬੱਬਲ ਰਾਏ ਨੇ ਪੀਟੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤਾ ਹੈ। ਇਸ ਫ਼ਿਲਮ ਨੂੰ ਤਿਆਰ ਹੋਣ ਚ ਕਾਫੀ ਸਮੇਂ ਲੱਗਿਆ। ਦੋ ਸਾਲ ਪਹਿਲਾਂ ਇਸ ਫ਼ਿਲਮ ਦਾ ਅੱਧਾ ਸ਼ੂਟ ਹੋਇਆ ਸੀ। ਇਸ ਫ਼ਿਲਮ ਦਾ ਕੁਝ ਭਾਗ ਬਚਿਆ ਹੋਇਆ ਸੀ। ਇਸ ਫ਼ਿਲਮ ਲਈ ਬੱਬਲ ਰਾਏ ਨੇ ਆਪਣੇ ਸਰੀਰ ਉੱਤੇ ਕਾਫੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਦਿੱਖ ਨੂੰ ਖਿਡਾਰੀ ਵਾਂਗ ਬਨਾਉਣ ਲਈ, ਬਿਨ੍ਹਾਂ ਪਾਣੀ ਪੀਤੇ ਤੇ ਬਿਨ੍ਹਾਂ ਕੁਝ ਖਾਂਦੇ ਰਹਿਣ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਿਆਸ ਲੱਗਦੀ ਸੀ ਤਾਂ ਉਹ ਬਰਫ ਚੂਸ ਲੈਂਦੇ ਸੀ।
ਐਕਟਰ ਰਘਵੀਰ ਬੋਲੀ ਨੇ ਆਪਣੇ ਕਿਰਦਾਰ ਦੇ ਨਾਲ ਜੁੜੀਆਂ ਖ਼ਾਸ ਗੱਲ ਬਾਤ ਕੀਤੀ । ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ‘ਚ ਸਿਧਰੇ ਸਖ਼ਸ਼ ਦੀ ਭੂਮਿਕਾ ‘ਚ ਹੈ ਜਿਸ ਨਾ ਸੁਣਦਾ ਹੈ ਤੇ ਨਾ ਹੀ ਉਹ ਬੋਲ ਪਾਉਂਦਾ ਹੈ। ਇਸ ਕਰਿਦਾਰ ਨਾਲ ਰਘਵੀਰ ਬੋਲੀ ਨੇ ਆਪਣੇ ਵੱਲੋਂ ਬਹੁਤ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਕਿ ਦਰਸ਼ਕ ਉਸ ਕਿਰਦਾਰ ਨਾਲ ਜੁੜ ਸਕਣ।
ਅਦਾਕਾਰਾ ਆਰੂਸ਼ੀ ਸ਼ਰਮਾ ਨੇ ਦਰਸ਼ਕਾਂ ਲਈ ਇਹ ਖ਼ਾਸ ਸੁਨੇਹਾ ਦਿੱਤਾ ਕਿ ਸਾਰੇ ਜਾਣੇ ਆਪਣੀ ਮਾਂਵਾਂ ਅਤੇ ਦਾਦੀਆਂ-ਨਾਨੀਆਂ ਸਭ ਨਾਲ ਜਾ ਕਿ ਇਹ ਫ਼ਿਲਮ ਜ਼ਰੂਰ ਦੇਖਣਾ। ਇਹ ਫ਼ਿਲਮ ਬਹੁਤ ਹੀ ਸ਼ਾਨਦਾਰ ਹੈ ਤੇ ਸਭ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ। ਦਰਸ਼ਕਾਂ ਨੂੰ ਇੱਕ ਵਾਰ ਫਿਰ ਯਾਦ ਕਰਵਾ ਦੇਈਏ ਕਿ ਇਹ ਫ਼ਿਲਮ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।