Trending:
ਗੀਤਕਾਰ ਪ੍ਰਗਟ ਸਿੰਘ ਦੇ ਜਨਮ ਦਿਨ 'ਤੇ ਹਰਜੀਤ ਹਰਮਨ ਨੇ ਦਿੱਤਾ ਭਾਵੁਕ ਸੰਦੇਸ਼, ਵੀਡਿਓ ਵਾਇਰਲ
ਗਾਇਕ ਹਰਜੀਤ ਹਰਮਨ ਨੇ aੁੱਘੇ ਗੀਤਕਾਰ ਸਵਰਗ ਵਾਸੀ ਪ੍ਰਗਟ ਸਿੰਘ ਦੇ ਜਨਮ ਦਿਨ ਨੇ ਇੱਕ ਪੋਸਟ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ । ਹਰਜੀਤ ਹਰਮਨ ਨੇ ਗੀਤਕਾਰ ਪ੍ਰਗਟ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਇੱਕ ਗਾਣਾ ਕੱਢਿਆ ਹੈ । ਉਹਨਾਂ ਨੇ ਯੂਟਿਊਬ ਦਾ ਇੱਕ ਲਿੰਕ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਸੰਦੇਸ਼ ਲਿਖਿਆ ਹੈ ।
pargat singh
ਹਰਜੀਤ ਹਰਮਨ ਨੇ ਲਿਖਿਆ ਹੈ ਕਿ 'ਅੱਜ ਸਰਦਾਰ ਪਰਗਟ ਸਿੰਘ ਜੀ ਦਾ ਜਨਮ ਦਿਨ ਆ ਭਾਵੇਂ ਸਰੀਰਕ ਤੌਰ ਤੇ ਸਰਦਾਰ ਪਰਗਟ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਲਿਖੇ ਗੀਤ ਰਹਿੰਦੀ ਦੁਨੀਆਂ ਤੱਕ ਸਰਦਾਰ ਪਰਗਟ ਸਿੰਘ ਨੂੰ ਜ਼ਿੰਦਾ ਰੱਖਣਗੇ ਪ੍ਰੰਤੂ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਹਮੇਸ਼ਾ ਘਾਟ ਰਹੇਗੀ , ਜਨਮ ਦਿਨ ਮੁਬਾਰਕ ਪਰਗਟ ਜੀ । ਅੱਜ ਉਹਨਾਂ ਦੇ ਜਨਮ ਦਿਨ ਤੇ ਪ੍ਰਦੀਪ ਹਸਨਪੁਰੀ ਵੱਲੋਂ ਲਿਖਿਆ ਤੇ ਗੈਵੀ ਮਾਨ ਵੱਲੋਂ ਗਾਇਆ ਗੀਤ ਉਹਨਾਂ ਨੂੰ ਟ੍ਰਿਬਿਊਟ ਕੀਤਾ ਗਿਆ'
https://www.youtube.com/watch?v=IOHpGJy8t0Q&feature=youtu.be&fbclid=IwAR1yDUIIlsrR-HjSIWkqNzW8xyWNrko-a40kPKn2jOzlEQhbDkw8W-l_84o
ਗੀਤਕਾਰ ਪ੍ਰਗਟ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਹਰਜੀਤ ਹਰਮਨ ਨੇ ਜ਼ਿਆਦਾਤਰ ਉਹਨਾਂ ਦੇ ਹੀ ਲਿਖੇ ਗਾਣੇ ਗਾਏ ਹਨ । ਪ੍ਰਗਟ ਸਿੰਘ ਦੇ ਲਿਖੇ ਗਾਣਿਆਂ ਨੇ ਹੀ ਹਰਜੀਤ ਹਰਮਨ ਨੂੰ ਪਹਿਚਾਣ ਦਿਵਾਈ ਸੀ । ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਪ੍ਰਗਟ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਦਿਹਾਂਤ ਹੋਇਆ ਸੀ। ਉਹਨਾਂ ਦੇ ਸਦੀਵੀ ਵਿਛੋੜੇ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਘਾਟਾ ਪਿਆ ਹੈ ।