ਪੰਜਾਬੀ ਗੀਤਕਾਰ ਨਵੀ ਫਿਰੋਜ਼ਪੁਰਵਾਲਾ ਦੀ ਕਲਮ ‘ਚੋਂ ਨਿਕਲਿਆ ਗੀਤ ਬਾਲੀਵੁੱਡ ਫ਼ਿਲਮ ‘ਪਤੀ ਪਤਨੀ ਔਰ ਵੋਹ’ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਵੱਖਰਾ ਸਵੈੱਗ, ਹਵਾ ਦੇ ਵਰਕੇ, ਮਿੱਤਰਾਂ ਦੇ ਬੂਟ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗੀਤਕਾਰ ਨਵੀ ਫਿਰੋਜ਼ਪੁਰਵਾਲਾ ਦਾ ਪਹਿਲਾ ਬਾਲੀਵੁੱਡ ਸੌਂਗ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਜੀ ਹਾਂ ਉਨ੍ਹਾਂ ਦੀ ਕਲਮ ‘ਚੋਂ ਨਿਕਲਿਆ ਗੀਤ ਬਾਲੀਵੁੱਡ ਦੇ ਗਲਿਆਰਿਆਂ ‘ਚ ਗੂੰਜ ਰਿਹਾ ਹੈ।
ਹੋਰ ਵੇਖੋ:ਬਿੱਗ ਬੌਸ ‘ਚ ਚੱਲ ਰਿਹਾ ਸ਼ਹਿਨਾਜ਼ ਗਿੱਲ ਦਾ ਸਵੰਬਰ, ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਪਾਇਆ ਗਿੱਧਾ, ਦੇਖੋ ਵੀਡੀਓ
ਆਰਤਿਕ ਆਰੀਅਨ ਦੀ ਆਉਣ ਵਾਲੀ ਫ਼ਿਲਮ ‘ਪਤੀ ਪਤਨੀ ਔਰ ਵੋਹ’ ‘ਚ ਸੁਣਨ ਨੂੰ ਮਿਲ ਰਿਹਾ ਹੈ। ‘ਦਿਲਬਰਾ’ ਸੈਡ ਰੋਮਾਂਟਿਕ ਸੌਂਗ ਹੈ ਜਿਸ ਨੂੰ ਆਵਾਜ਼ ਦਿੱਤੀ ਹੈ ਸਚੇਤ ਟੰਡਨ ਤੇ ਪਰੰਪਰਾ ਠਾਕੁਰ ਹੋਰਾਂ ਨੇ। ਇਸ ਗਾਣੇ ਨੂੰ ਮਿਊਜ਼ਿਕ ਵੀ ਸਚੇਤ ਤੇ ਪਰੰਪਰਾ ਨੇ ਹੀ ਦਿੱਤਾ ਹੈ। ਗੀਤ ਨੂੰ ਟੀ-ਸੀਰੀਜ਼ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪਤੀ ਪਤਨੀ ਔਰ ਵੋਹ ਫ਼ਿਲਮ 1978 ਵਿੱਚ ਫ਼ਿਲਮਸਾਜ਼ ਬੀ.ਆਰ.ਚੋਪੜਾ ਵੱਲੋਂ ਇਸੇ ਸਿਰਲੇਖ ਹੇਠ ਬਣਾਈ ਫ਼ਿਲਮ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ‘ਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਤੇ ਅਨੰਨਿਆ ਪਾਂਡੇ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।