ਗੀਤਕਾਰ ਜਾਨੀ ਅਤੇ ਸ਼ਹਿਨਾਜ਼ ਗਿੱਲ ਇਕੱਠੇ ਆਏ ਨਜ਼ਰ, ਕੀ ਪ੍ਰਸ਼ੰਸਕਾਂ ਨੂੰ ਦੇਣਗੇ ਖਾਸ ਸਰਪ੍ਰਾਈਜ਼!
Shehnaaz Gill-Jaani pics: ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀਆਂ ਰਹਿੰਦੀਆਂ ਹਨ। ਜੀ ਹਾਂ ਅਦਾਕਾਰਾ ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਨਾਮੀ ਪੰਜਾਬੀ ਗੀਤਕਾਰ ਜਾਨੀ ਨਾਲ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੇਣ ਚਾਹੁੰਦੀ ਸੀ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਸਰਪ੍ਰਾਈਜ਼, ਪਰ ਹੱਥੋਂ ਡਿੱਗਿਆ ਕੇਕ, ਦੇਖੋ ਵੀਡੀਓ
Image Source: Instagram
ਦੱਸ ਦਈਏ ਗੀਤਕਾਰ ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਇਹ ਲੱਗ ਰਿਹਾ ਕੀ ਦੋਵੇ ਸਿਤਾਰੇਂ ਮਿਲ ਕੇ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਆ ਰਹੇ ਹਨ। ਜਾਨੀ ਨੇ ਇਹ ਤਸਵੀਰਾਂ ਸਾਂਝੀਆਂ ਕਰ ਲਿਖਿਆ, ‘ਜਾਦੂ ਹੈ ਇਹ ਕੋਈ ਜਾਂ ਖੁਦਾ ਕੀ ਮਾਇਆ ਹੈ @shehnaazgill ?’। ਇਸ ਪੋਸਟ ਉੱਤੇ ਕੁਝ ਹੀ ਸਮੇਂ ਵਿੱਚ ਲੱਖਾਂ ਦੀਆਂ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ।
Image Source: Instagram
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਾਨੀ ਤੇ ਸ਼ਹਿਨਾਜ਼ ਗਿੱਲ ਇੱਕ ਸ਼ੋਫੇ ਉੱਤੇ ਬੈਠੇ ਹੋਏ ਹਨ। ਜਾਨੀ ਜੋ ਕਿ ਗੀਟਾਰ ਵਜਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਸ਼ਹਿਨਾਜ਼ ਗਿੱਲ ਬਹੁਤ ਹੀ ਗੌਰ ਦੇ ਨਾਲ ਦੇਖ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਕੇ ਪ੍ਰਸ਼ੰਸਕ ਕਿਆਸ ਲਾ ਰਹੇ ਹਨ ਕਿ ਦੋਵੇਂ ਕਲਾਕਾਰ ਇਕੱਠੇ ਕੁਝ ਖ਼ਾਸ ਲੈ ਕੇ ਆ ਰਹੇ ਹਨ।
Image Source: Instagram
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਜਾਨੀ ਦੁਆਰਾ ਲਿਖਿਆ ਅਤੇ ਬੀ ਪਰਾਕ ਵੱਲੋਂ ਗਾਇਆ ਗੀਤ ‘ਰੱਬਾ ਵੇ’ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ ਸੀ। ਜਿਸਦਾ ਵੀਡੀਓ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਸੀ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ ਸੀ।
View this post on Instagram