ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਵੀ ਐਮੀ ਵਿਰਕ ਦੇ ਸਮਰਥਨ ਵਿੱਚ ਸਾਂਝੀ ਕੀਤੀ ਲੰਮੀ ਚੌੜੀ ਪੋਸਟ, ਕਈ ਗੱਲਾਂ ਦਾ ਕੀਤਾ ਖੁਲਾਸਾ

Reported by: PTC Punjabi Desk | Edited by: Rupinder Kaler  |  August 28th 2021 11:08 AM |  Updated: August 28th 2021 11:54 AM

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਵੀ ਐਮੀ ਵਿਰਕ ਦੇ ਸਮਰਥਨ ਵਿੱਚ ਸਾਂਝੀ ਕੀਤੀ ਲੰਮੀ ਚੌੜੀ ਪੋਸਟ, ਕਈ ਗੱਲਾਂ ਦਾ ਕੀਤਾ ਖੁਲਾਸਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ (Shree Brar) ਵੀ ਐਮੀ ਵਿਰਕ ਦੇ ਸਮਰਥਨ ਵਿੱਚ ਅੱਗੇ ਆਇਆ ਹੈ ।ਸ਼੍ਰੀ ਬਰਾੜ ਨੇ (Shree Brar) ਵੀ ਐਮੀ ਵਿਰਕ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ । ਇਸ ਸਟੋਰੀ ਵਿੱਚ ਉਹਨਾਂ (Shree Brar)  ਨੇ ਲਿਖਿਆ ਹੈ ਕਿ – ‘ਸਤਿ ਸ਼੍ਰੀ ਅਕਾਲ ਜੀ , ਕੁਝ ਸਮਾਂ ਪਹਿਲਾ ਨਾ ਹੀ ਕਿਸਾਨ ਅੰਦੋਲਨ ਸੀ ਤੇ ਨਾ ਹੀ ਅਸੀਂ ਕਿਸੇ ਪਾਰਟੀ, ਕਿਸੇ ਟੀ.ਵੀ ਚੈਨਲ ਤੇ ਕਿਸੇ ਕੰਪਨੀ ਦੇ ਵਿਰੋਧ ਦੇ ਵਿੱਚ ਸੀ। ਉਦੋਂ ਤੁਸੀਂ ਵੀ ਉਹਨਾਂ ਕੰਪਨੀਆਂ ਦੀਆਂ ਚੀਜਾਂ ਖਰੀਦਦੇ ਸੀ ਤੇ ਉਹਨਾਂ ਟੀ.ਵੀ ਚੈਨਲ ਨੂੰ ਦੇਖਦੇ ਸੀ। ਏਦਾਂ ਹੀ ਪੰਜਾਬੀ ਇੰਡਸਟਰੀ ਵੀ ਉਹਨਾਂ ਦੇ ਨਾਲ ਕੰਮ ਕਰਦੀ ਸੀ। ਸਾਲ ਪੁਰਾਣੀਆਂ ਫ਼ਿਲਮਾਂ ਬਣੀਆਂ ਪਈਆਂ ਸੀ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਫਿਲਮ ‘ਤੁਣਕਾ–ਤੁਣਕਾ’ ਦੇ ਰਾਈਟਰ ਨੇ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਸਾਂਝੀ ਕੀਤੀ ਵੀਡੀਓ

Pic Courtesy: Instagram

 

ਕੋਰੋਨਾ ਦੇ ਕਾਰਨ ਉਹ ਫ਼ਿਲਮਾਂ ਨਹੀਂ ਆਈਆਂ ਤੇ ਹੁਣ ਜਦੋਂ ਆਈਆਂ ਅਸੀਂ ਉਹਨਾਂ ਬੰਦਿਆ ਦਾ ਵਿਰੋਧ ਕਰਨ ਲੱਗ ਪਏ ਜਿਹਨਾਂ ਨੇ ਸਾਡੇ ਅੰਦੋਲਨ ਦੇ ਵਿੱਚ ਪਹਿਲਾਂ ਤੋਂ ਹੀ ਕੰਮ ਕੀਤਾ ਹੈ। ਕਿ ਉਹਨਾਂ ਨੂੰ ਉਸ ਸਮੇਂ ਪਤਾ ਸੀ ਕਿ ਕਿਸਾਨ ਅੰਦੋਲਨ ਹੋਣਾ ? ਮੈਂ ਉਸ ਹਰ ਚੀਜ ਦਾ ਵਿਰੋਧ ਕਰਦਾ ਜੋ ਸਾਡੀ ਕਿਸਾਨੀ ਦੇ ਖਿਲਾਫ ਹੁੰਦੀ ਹੈ । ਪਰ ਐਮੀ ਵਿਰਕ (Ammy Virk)ਜਿਸ ਦਾ ਕੋਈ ਕਸੂਰ ਨਹੀਂ ਸਾਡਾ ਭਰਾ ਹੈ । ਉਹ ਪੰਜਾਬ ਦਾ ਮਾਣ ਹੈ ।

ammy virk got emotional Pic Courtesy: Instagram

ਮੈਂ ਐਮੀ ਵੀਰ ਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ । ਪੰਜਾਬ ਲਈ ਬਹੁਤ ਹਮਦਰਦੀ ਰੱਖਦਾ ਹੈ ਵੀਰ। ਪਰ ਬੇਨਤੀ ਹੈ ਕਿ ਹਰ ਗੱਲ ਨੂੰ ਪਹਿਲਾਂ ਪੂਰਾ ਸਮਝਿਆ ਜਾਵੇ। ਇਹ ਸਾਰੇ ਕੰਮ ਪੁਰਾਣੇ ਹਨ, ਹਾਂ ਜੇਕਰ ਕੋਈ ਸਾਬਿਤ ਕਰੇ ਕਿ ਵੀਰ ਨੇ ਹੁਣ ਕੰਮ ਕੀਤਾ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਪਰ ਅੱਜ ਵੀਰ (Ammy Virk) ਬੇਕਸੂਰ ਹੈ’ । ਇਸ ਤੋਂ ਇਲਾਵਾ ਸ਼੍ਰੀ ਬਰਾੜ ਨੇ ਇਸ ਪੋਸਟ ਵਿੱਚ ਹੋਰ ਵੀ ਬਹੁਤ ਕੁਝ ਕਿਹਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮੀ ਵਿਰਕ (Ammy Virk) ਦਾ ਇਸ ਲਈ ਵਿਰੋਧ ਹੋ ਰਿਹਾ ਹੈ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਕਿਸਾਨ ਵਿਰੋਧੀ ਕੰਪਨੀਆਂ ਨਾਲ ਫ਼ਿਲਮਾਂ ਤੇ ਗਾਣੇ ਬਣਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network