Trending:
ਹਰ ਦੂਜੀ ਫ਼ਿਲਮ ਦੀ ਸ਼ਾਨ ਬਣ ਰਿਹਾ ਹੈ ਲੱਕੀ ਧਾਲੀਵਾਲ, ਮਿੰਦੋ ਤਸੀਲਦਾਰਨੀ 'ਚ ਵੀ ਬਿਖੇਰੇਗਾ ਕਲਾਕਾਰੀ ਦੇ ਰੰਗ
ਪੰਜਾਬੀ ਸਿਨੇਮਾ ਦੇ ਵਧਦੇ ਮਿਆਰ ਨੇ ਪੰਜਾਬੀ ਨਿਰਮਤਾਂਵਾਂ ਨੂੰ ਵੱਖ ਵੱਖ ਕਿਸਮਾਂ ਦੇ ਮੁੱਦੇ ਅਤੇ ਕਹਾਣੀਆਂ ਤੇ ਅਧਾਰਿਤ ਫ਼ਿਲਮਾਂ ਬਣਾਉਣ ਲਈ ਉਤਸ਼ਾਹ ਦਿੱਤਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਨਵੇਂ ਕਲਾਕਾਰ ਵੀ ਪੰਜਾਬੀ ਸਿਨੇਮਾ ਨੂੰ ਮਿਲੇ ਹਨ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪਰਦੇ 'ਤੇ ਛਾਪ ਛੱਡੀ। ਅਜਿਹਾ ਹੀ ਪੰਜਾਬੀ ਫ਼ਿਲਮਾਂ ਦਾ ਨਾਮ ਹੈ ਲੱਕੀ ਧਾਲੀਵਾਲ। ਰੁਪਿੰਦਰ ਗਾਂਧੀ ਪਹਿਲੀ ਅਤੇ ਦੂਜੀ 'ਚ 'ਜੀਤੇ' ਨਾਮ ਦੇ ਕਿਰਦਾਰ ਨੇ ਲੱਕੀ ਧਾਲੀਵਾਲ ਨੂੰ ਖਾਸੀ ਪ੍ਰਸਿੱਧੀ ਦਵਾਈ ਜਿੰਨ੍ਹਾਂ ਦੇ ਅੰਦਾਜ ਅਤੇ ਡਾਇਲੌਗ ਡਿਲਵਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ।
lucky Dhaliwal
ਲੱਕੀ ਧਾਲੀਵਾਲ ਹੁਣ ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਵੀ ਆਪਣੀ ਵੱਖਰੀ ਛਾਪ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਫ਼ਿਲਮ 'ਚ ਲੱਕੀ ਇੱਕ ਹਰਿਆਣਵੀ ਨੌਜਵਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਿਹੜਾ ਭਾਰਤੀ ਫੌਜ ਦਾ ਜਵਾਨ ਹੈ। ਇਹ ਪਹਿਲੀ ਵਾਰ ਨਹੀਂ ਹੋਵੇਗਾ ਕਿ ਲੱਕੀ ਧਾਲੀਵਾਲ ਕਿਸੇ ਅਲੱਗ ਖਿੱਤੇ ਦੇ ਵਿਅਕਤੀ ਦਾ ਰੋਲ ਵੱਖਰੀ ਭਾਸ਼ਾ 'ਚ ਨਿਭਾਉਣਗੇ।
lucky Dhaliwal
ਇਸ ਤੋਂ ਪਹਿਲਾਂ ਵੀ ਲੱਕੀ ਧਾਲੀਵਾਲੀ ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ 'ਮੁੰਡਾ ਫਰੀਦਕੋਟੀਆ' 'ਚ ਲਾਹੌਰ ਦੇ ਵਿਅਕਤੀ ਦਾ ਵੱਖਰਾ ਕਿਰਦਾਰ ਨਿਭਾ ਕੇ ਹਟੇ ਹਨ। ਇਸ ਤੋਂ ਪਹਿਲਾਂ ਲੱਕੀ ਦੇਵ ਖਰੌੜ ਦੀ ਬਲਾਕਬਸਟਰ ਫ਼ਿਲਮ ਡਾਕੂਆਂ ਦਾ ਮੁੰਡਾ 'ਚ ਨਿਭਾਏ ਕਿਰਦਾਰ ਨਾਲ ਖਾਸੀਆਂ ਸੁਰਖ਼ੀਆਂ ਬਟੋਰ ਚੁੱਕੇ ਹਨ। ਦੇਵ ਖਰੌੜ ਨਾਲ ਹੀ ਬਲੈਕੀਆ ਅਤੇ ਕਾਕਾ ਜੀ ਫ਼ਿਲਮਾਂ 'ਚ ਲੱਕੀ ਧਾਲੀਵਾਲ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ।
lucky Dhaliwal
ਹੋਰ ਵੇਖੋ :'ਮਿੰਦੋ ਤਸੀਲਦਾਰਨੀ' ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ 'ਤੇ ਦੇਖੋ ਸਿਤਾਰਿਆਂ ਦੀ ਮਸਤੀ
ਹਰ ਵਾਰ ਇੱਕ ਅਲੱਗ ਕਿਰਦਾਰ ਨੂੰ ਪਰਦੇ 'ਤੇ ਪੇਸ਼ ਕਰਨ ਵਾਲੇ ਲੱਕੀ ਧਾਲੀਵਾਲ ਹੁਣ ਇੱਕ ਵਾਰ ਫਿਰ ਕੱਲ੍ਹ ਯਾਨੀ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਹਰਿਆਣਵੀ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ।