ਗਾਇਕ ਮਨਕਿਰਤ ਔਲਖ ਦੇ ਗੀਤਾਂ 'ਤੇ ਨੱਚਿਆ ਸ਼ਹਿਰ TORONTO, ਵੇਖੋ ਲਾਈਵ ਵੀਡੀਓ

Reported by: PTC Punjabi Desk | Edited by: Gourav Kochhar  |  May 14th 2018 12:15 PM |  Updated: May 14th 2018 12:15 PM

ਗਾਇਕ ਮਨਕਿਰਤ ਔਲਖ ਦੇ ਗੀਤਾਂ 'ਤੇ ਨੱਚਿਆ ਸ਼ਹਿਰ TORONTO, ਵੇਖੋ ਲਾਈਵ ਵੀਡੀਓ

ਔਲਖਾਂ ਦਾ ਮੁੰਡਾ ਪੰਜਾਬ ਵਿਚ ਤਾਂ ਧੂਮਾਂ ਪਾਉਂਦਾ ਹੀ ਹੈ ਪਰ ਅੱਜ ਕਲ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਵੀ ਧੂਮਾਂ ਪਾ ਰਿਹਾ ਹੈ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਨਕਿਰਤ ਔਲਖ ਦੀ ਜਿਸਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰੀ ਦੁਨੀਆਂ ਵਿਚ ਝੰਡੀ ਗੱਡੀ ਹੋਈ ਹੈ | ਮਨਕਿਰਤ ਨੇ ਹੁਣ ਤੱਕ ਆਪਣੇ ਹਰ ਇਕ ਗੀਤ ਨਾਲ ਫੈਨਸ ਦਾ ਦਿਲ ਪਰਚਾਇਆ ਹੈ | ਕੁਝ ਚਿਰ ਪਹਿਲਾਂ ਮਨਕਿਰਤ ਔਲਖ Mankirt Aulakh ਨੇ ਆਪਣੇ ਫੈਨਸ ਲਈ ਇਕ ਗੀਤ ਜਾਰੀ ਕੀਤਾ ਸੀ ਜਿਸਦਾ ਨਾਮ ਹੈ "ਯੂਥ" | ਇਸ ਗੀਤ ਦਾ ਸਿਰਫ਼ ਆਡੀਓ ਹੀ ਜਾਰੀ ਹੋਇਆ ਹੈ ਜਿਸਨੂੰ ਲੱਖਾਂ ਲੋਕਾਂ ਨੇ ਪਸੰਦ ਕਿੱਤਾ ਹੈ |

ਪੰਜਾਬੀ ਗਾਇਕਾਂ ਦੀ ਜੇ ਗੱਲ ਕਰੀਏ ਤਾਂ ਮਨਕਿਰਤ ਔਲਖ Mankirt Aulakh ਨੇ ਬਹੁਤ ਹੀ ਘੱਟ ਸਮੇਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਨਾਮ ਬਣਾਇਆ ਹੈ | ਉਨ੍ਹਾਂ ਗਏ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਹੈ " "ਬਦਨਾਮ", "ਕਦਰ", "ਖ਼ਿਆਲ", "ਡਾਂਗ" ਵਰਗੇ ਹਿੱਟ ਗੀਤ ਦੇਣ ਵਾਲਾ ਮਨਕਿਰਤ ਅੱਜ ਕਲ ਲਾਈਵ ਸ਼ੋਅ ਕਰ ਰਿਹਾ ਹੈ ਕੈਨੇਡਾ ਵਿਚ |

ਹਾਲ ਹੀ ਵਿਚ ਉਨ੍ਹਾਂ Mankirt Aulakh ਨੇ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਇਕ ਵੀਡੀਓ ਸਾਂਝਾ ਕਿੱਤੀ ਜਿਸ ਵਿਚ ਉਹ ਲਾਈਵ ਪਰਫੋਰਮ ਕਰ ਰਹੇ ਹਨ ਅਤੇ ਪੂਰਾ ਹਾਲ ਲੋਕਾਂ ਨਾਲ ਭਰਿਆ ਹੋਇਆ ਹੈ | ਲੋਕਾਂ ਦੀ ਇਨ੍ਹੀ ਜਿਆਦਾ ਭੀੜ ਵੇਖ ਕੇ ਤਾਂ ਇਕ ਗੱਲ ਕਹਿ ਸਕਦੇ ਹਾਂ ਕਿ ਵਾਹ ਵੀ ਮਨਕਿਰਤਾ ਤੂੰ ਤਾਂ ਕੈਨੇਡਾ ਵਿਚ ਵੀ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ |

Live Performance In Canada 2018

Mankirat Aulakh


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network