ਪਿਉ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਇਸ ਵੀਡੀਓ ਨੇ ਹਰ ਕਿਸੇ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  July 27th 2022 04:14 PM |  Updated: July 27th 2022 04:14 PM

ਪਿਉ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਇਸ ਵੀਡੀਓ ਨੇ ਹਰ ਕਿਸੇ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

Father Daughter Viral Video: ਅਜਿਹਾ ਕਿਹਾ ਜਾਂਦਾ ਹੈ ਕਿ ਇੱਕ ਧੀ ਸਭ ਤੋਂ ਜ਼ਿਆਦਾ ਆਪਣੇ ਪਿਤਾ ਦੇ ਕਰੀਬ ਹੁੰਦੀ ਹੈ। ਪਿਉ ਤੇ ਧੀ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਪਿਆਰੇ ਰਿਸ਼ਤਿਆਂ ਚੋਂ ਇੱਕ ਹੈ। ਇੱਕ ਪਿਤਾ ਲਈ, ਉਸ ਦੀ ਧੀ ਹਮੇਸ਼ਾਂ ਇੱਕ ਗੁੱਡੀ ਹੁੰਦੀ ਹੈ, ਭਾਵੇਂ ਉਹ ਕਿੰਨੀ ਵੀ ਵੱਡੀ ਹੋ ਜਾਵੇ। ਅਜਿਹੀ ਇੱਕ ਪਿਆਰੀ ਜਿਹੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

image From instagram

ਕਿਹਾ ਜਾਂਦਾ ਹੈ ਕਿ ਪਿਤਾ ਆਪਣੀ ਧੀ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦੇ ਹਨ। ਤੁਹਾਨੂੰ ਆਪਣੇ ਆਲੇ-ਦੁਆਲੇ ਜਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵੇਖਣ ਨੂੰ ਮਿਲਣਗੀਆਂ। ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਕਹੋਗੇ, 'ਇਹ ਨਿੱਕੀ ਜਿਹੀ ਬੱਚੀ ਸਚਮੁੱਚ ਆਪਣੇ ਪਾਪਾ ਦਾ ਪਰੀ ਹੈ'।

ਇਸ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ ਦੀ ਲੋਕਲ ਟ੍ਰੇਨ ਦੇ ਵਿੱਚ ਸਫ਼ਰ ਦੇ ਦੌਰਾਨ ਦਾ ਹੈ।

image From instagram

ਵੀਡੀਓ ਦੇ ਵਿੱਚ ਤੁਸੀਂ ਇੱਕ ਨਿੱਕੀ ਜਿਹੀ ਬੱਚੀ ਨੂੰ ਉਸ ਦੇ ਪਿਉ ਦੇ ਨਾਲ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਵੇਖ ਸਕਦੇ ਹੋ। ਗਰੀਬ ਵਿਅਕਤੀ ਆਪਣੀ ਧੀ ਦੇ ਨਾਲ ਟ੍ਰੇ੍ਨ ਦੇ ਦਰਵਾਜ਼ੇ ਕੋਲ ਬੈਠਾ ਹੈ। ਇਹ ਵਿਅਕਤੀ ਜ਼ਮੀਨ ਉੱਤੇ ਬੈਠਾ ਹੈ ਅਤੇ ਉਸ ਦੀ ਮਾਸੂਮ ਤੇ ਨਿੱਕੀ ਜਿਹੀ ਧੀ ਉਸ ਦੇ ਨੇੜੇ ਖੜੀ ਹੈ। ਇਸ ਵਿਚਾਲੇ ਨਿੱਕੀ ਜਿਹੀ ਇਹ ਧੀ ਆਪਣੇ ਪਿਤਾ ਨੂੰ ਬੜੀ ਮਾਸੂਮੀਅਤ ਨਾਲ ਫਲ ਖੁਆਉਂਦੀ ਹੈ। ਪਹਿਲਾਂ ਤਾਂ ਪਿਉ ਮਨਾ ਕਰਦਾ ਹੈ, ਪਰ ਧੀ ਵੱਲੋਂ ਮੁੜ ਖਵਾਉਣ 'ਤੇ ਉਹ ਵੀ ਬੜੇ ਹੀ ਪਿਆਰ ਨਾਲ ਫਲ ਖਾ ਲੈਂਦਾ ਹੈ।

ਇਸ ਖੂਬਸੂਰਤ ਪਲ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਬੱਚੀ ਦੀ ਮਾਸੂਮੀਅਤ ਦੇਖ ਕੇ ਲੋਕ ਹੈਰਾਨ ਰਹਿ ਗਏ। ਪਿਓ-ਧੀ ਦੇ ਪਿਆਰ ਨੂੰ ਦਰਸਾਉਂਦੀ ਇਹ ਵੀਡੀਓ ਇੰਨੀ ਖੂਬਸੂਰਤ ਹੈ ਕਿ ਇਸ ਨੂੰ ਦੇਖ ਕੇ ਕਿਸੇ ਦੇ ਵੀ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ।

image From instagram

ਹੋਰ ਪੜ੍ਹੋ: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਰਣਵੀਰ ਸਿੰਘ ਦੇ ਬੋਲਡ ਫੋਟੋਸ਼ੂਟ 'ਤੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇਖ ਕੇ ਜਿੱਥੇ ਕੁਝ ਲੋਕ ਨਿੱਕੀ ਜਿਹੀ ਇਸ ਕੁੜੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕੁਝ ਖੁਦ ਨੂੰ ਭਾਵੁਕ ਹੋਣ ਤੋਂ ਰੋਕ ਨਹੀਂ ਪਾ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਸ਼ਾਇਦ ਇਸੇ ਲਈ ਧੀਆਂ ਆਪਣੇ ਪਿਤਾ ਨੂੰ ਇੰਨੀਆਂ ਪਿਆਰੀਆਂ ਹੁੰਦੀਆਂ ਹਨ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network