ਵੇਖੋ ਬਾਲੀਵੁੱਡ ਸਿਤਾਰੇ ਜਿਹੜੇ ਲਗਾ ਚੁੱਕੇ ਨੇ ਪੋਲੀਵੁੱਡ 'ਚ ਤੜਕੇ
ਇਹ ਬਾਲੀਵੁੱਡ ਸਿਤਾਰਿਆਂ ਦੀ ਸੂਚੀ ਜਿਹੜੇ ਲਗਾ ਚੁੱਕੇ ਨੇ ਪੰਜਾਬੀ ਫ਼ਿਲਮਾਂ 'ਚ ਤੜਕੇ :
1. ਧਰਮੇਂਦਰ Dharmendra:
ਜੀ ਹਾਂ, ਸਹੀ ਸੁਣਿਆ ‘ਗਰਮ-ਧਰਮ’ ਨੇ ਸਾਡੀ ਪੰਜਾਬੀ ਸਿਨੇਮਾ ਵਿਚ ਵੀ ਆਪਣੇ ਸ਼ਾਨਦਾਰ ਅਭਿਨੈ ਦੇ ਹੁਨਰ ਦਿਖਾਏ ਹਨ | ਸ਼ੋਲੇ ਅਤੇ ਲੋਫਰਸ ਵਿਚ ਅਦਾਕਾਰੀ ਲਈ ਮਸ਼ਹੂਰ ਧਰਮੇਂਦਰ, ਪੰਜਾਬੀ ਫਿਲਮ ਜਿਵੇਂ ਪੁੱਤ ਜੱਟਾਂ ਦੇ, ਦੁਖ ਭਜਨ ਤੇਰਾ ਨਾਮ, ਰਾਂਝਣ ਮੇਰਾ ਯਾਰ ਅਤੇ ਡਬਲ ਦੀ ਟ੍ਰਬਲ ਲਈ ਵੀ ਮਸ਼ਹੂਰ ਹੈ |
2. ਇਰਫਾਨ ਖਾਨ Irfan Khan:
ਇਰਫਾਨ ਅਜੇ ਬਾਲੀਵੁੱਡ ਚ ਸ਼ੋਹਰਤ ਹਾਸਿਲ ਕਰ ਰਹੇ ਹਨ | ਦਸ ਦੇਈਏ ਕਿ ਪੰਜਾਬੀ ਫ਼ਿਲਮ "ਕਿੱਸਾ" ਉਨ੍ਹਾਂ ਦੀ ਪ੍ਰਤਿਭਾ ਦੇ ਕੇਂਦਰਾਂ ਵਿਚੋਂ ਇੱਕ ਹੈ | ਅਭਿਨੇਤਾ ਨੇ ਹੌਲੀਵੁੱਡ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ | 'ਲਾਈਫ ਆਫ ਪਾਈ' ਵਿਚ ਉਨ੍ਹਾਂ ਦੀ ਕਮਾਲ ਦੀ ਰਚਨਾ ਬਾਟੇ ਕੌਣ ਨਹੀਂ ਜਾਣਦਾ ?
3. ਜੂਹੀ ਚਾਵਲਾ Juhi Chawla:
90 ਦੇ ਦਸ਼ਕ ਦੀ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਜੂਹੀ ਨੇ ਪੰਜਾਬੀ ਮੁੱਖ ਅਭਿਨੇਤਾ ਗੁਰਦਾਸ ਮਾਨ ਦੇ ਨਾਲ ਫਿਲਮ 'ਦੇਸ ਹੋਇਆ ਪਰਦੇਸ' 'ਚ ਕੰਮ ਕੀਤਾ ਸੀ |
4. ਜੈਕੀ ਸ਼ਰਾਫ਼ Jackie Shroff:
ਬੋਲੇ ਟੋ ਬਿੰਦਾਸ ਭੀਡੂ ! ਅਸੀਂ ਕਈ ਪੰਜਾਬੀ ਫਿਲਮਾਂ ਵਿਚ ਉਨ੍ਹਾਂ ਦੀਆਂ ਕਮਾਲ ਦੀਆਂ ਭੂਮਿਕਾਵਾਂ ਦੇਖ ਸਕਦੇ ਹਾਂ, ਜਿਵੇਂ ਕਿ ਲੱਕੀ ਦੀ ਅਨਲਕੀ ਸਟੋਰੀ, ਮਮੀ ਪੰਜਾਬੀ, ਸਰਦਾਰ ਸਾਬ ਆਦਿ |
5. ਜਿੰਮੀ ਸ਼ੇਰਗਿੱਲ Jimmy Sheirgill:
ਫਿਲਮ ਮੋਹੱਬਤੇਂ ਤੋਂ ਬਾਅਦ ਅਸੀਂ ਜਿੰਮੀ ਸ਼ੇਰਗਿੱਲ ਨੂੰ ਇਕ ਰੁਝੇ ਹੋਏ ਪੰਜਾਬੀ ਕਲਾਕਾਰ ਵੱਜੋ ਕਈ ਪੰਜਾਬੀ ਫ਼ਿਲਮਾਂ ਵਿਚ ਦੇਖਿਆ ਹੈ | ਅੱਜ ਉਹ ਸਾਡੀ ਪੰਜਾਬੀ ਇੰਡਸਟਰੀ ਦੇ ਉੱਘੇ ਪੰਜਾਬੀ ਸਿਤਾਰਿਆਂ ਵਿਚ ਸ਼ਾਮਿਲ ਹੈ | ਜਿੰਮੀ ਨੇ ਪੰਜਾਬੀ ਫ਼ਿਲਮਾਂ ਚ ਆਪਣੇ ਵਧੀਆ ਪ੍ਰਦਰਸ਼ਨ ਲਈ ਕਈ ਪੁਰਸਕਾਰ ਵੀ ਜਿੱਤੇ ਹਨ |
6. ਜ਼ਰੀਨ ਖਾਨ Zarine Khan:
ਹਾਊਸਫੁੱਲ 2 ਤੇ ਹੇਟ ਸਟੋਰੀ 3 ਵਰਗੀ ਵਧੀਆ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁਕੀ ਜ਼ਰੀਨ ਨੂੰ ਪਹਿਲਾਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨਾਲ ਪੰਜਾਬੀ ਬਲਾਕਬੱਸਟਰ ਫਿਲਮ ਜੱਟ ਜੇਮਜ਼ ਬਾਂਡ' ਵਿੱਚ ਦੇਖਿਆ ਗਿਆ ਹੈ |
7. ਮਾਹੀ ਗਿੱਲ Mahi Gill:
ਮਾਹੀ ਨੂੰ ਦੇਵ-ਡੀ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕੌਣ ਨਹੀਂ ਜਾਣਦਾ | ਦਸ ਦੇਈਏ ਕਿ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਵਿਚ ਵੀ ਬੇਹਤਰੀਨ ਪ੍ਰਦਰਸ਼ਨ ਦਿੱਤਾ ਹੈ | ਮਾਹੀ ਸਾਨੂ ਕਈ ਪੰਜਾਬੀ ਫ਼ਿਲਮਾਂ ਜਿਵੇਂ ਮਿੱਟੀ ਵਾਜਾਂ ਮਾਰਦੀ, ਕੈਰੀ ਓਨ ਜੱਟਾ ਤੇ ਚੱਕ ਦੇ ਫੱਟੇ ਵਿਚ ਨਜ਼ਰ ਆਈ ਸੀ |