ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੰਜਾ’, ਅੱਜ ਦੇ ਸਮੇਂ ਦੀ ਗੱਲ ਕਰਦੇ ਹੋਏ ਮਾਪਿਆਂ ਦੇ ਦਰਦ ਨੂੰ ਕਰ ਰਹੇ ਨੇ ਬਿਆਨ
ਗਾਇਕ ਗਿੱਪੀ ਗਰੇਵਾਲ Gippy Grewal ਆਪਣੀ ਮਿਊਜ਼ਿਕਲ ਐਲਬਮ ‘Limited Edition’ ‘ਚੋਂ ਆਪਣੇ ਨਵੇਂ ਗੀਤ Manja ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।
ਹੋਰ ਪੜ੍ਹੋ : ‘ਸ਼ਰੀਕ-2’ ਫ਼ਿਲਮ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਜਿੰਮੀ ਸ਼ੇਰਗਿੱਲ ਤੇ ਦੇਵ ਖਰੌੜ
Image Source: youtube
ਜੀ ਹਾਂ ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਅੱਜ ਸਮੇਂ ‘ਚ ਚੱਲ ਰਹੇ ਬੱਚਿਆਂ ਤੇ ਮਾਪਿਆਂ ਦੇ ਰਿਸ਼ਤੇ ਦੇ ਹਲਾਤਾਂ ਨੂੰ ਬਿਆਨ ਕੀਤਾ ਹੈ । ਕਿਵੇਂ ਅੱਜ ਦੇ ਸਮੇਂ ‘ਚ ਔਲਾਦ ਕੋਲ ਸਮਾਂ ਹੀ ਨਹੀਂ ਆਪਣੇ ਮਾਪਿਆਂ ਦਾ ਹਾਲਚਾਲ ਪੁੱਛਣ ਦਾ ਤੇ ਨਾ ਹੀ ਉਨ੍ਹਾਂ ਕੋਲ ਬੈਠਣ ਦਾ। ਕਿਵੇਂ ਬੱਚੇ ਆਪਣੇ ਮਾਪਿਆਂ ਦੀ ਜ਼ਿੰਮੇਵਾਰੀ ਤੋਂ ਅੱਖਾਂ ਫੇਰ ਲੈਂਦੇ ਨੇ। ਗੀਤ ‘ਚ ਦੱਸਿਆ ਗਿਆ ਹੈ ਕਿਵੇਂ ਵੱਡੇ-ਵੱਡੇ ਘਰ ਪਾਉਣ ਵਾਲੇ ਪੁੱਤਰ ਕੋਲ ਆਪਣੇ ਮਾਪਿਆਂ ਲਈ ਘਰ ਵਿੱਚ ਕੋਈ ਥਾਂ ਨਹੀਂ ਹੁੰਦੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਦੇ ਘਰ ਜਸ਼ਨ ਦਾ ਮਾਹੌਲ, ਆਪਣੀ ਵੱਡੀ ਧੀ ਦੇ ਨਾਲ ਨੱਚਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ
Image Source: youtube
ਜੇ ਗੱਲ ਕਰੀਏ ਇਮੋਸ਼ਨਲ ਦੇ ਨਾਲ ਭਰੇ ਬੋਲ ਧਰਮਵੀਰ ਥਾਂਦੀ ਨੇ ਲਿਖੇ ਨੇ ਤੇ ਮਿਊਜ਼ਿਕ ਭਿੰਦਾ ਔਜਲਾ ਨੇ ਦਿੱਤਾ ਹੈ। ਗਿੱਪੀ ਗਰੇਵਾਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਹੰਬਲ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਲਿਰਿਕਲ ਵੀਡੀਓ Daas Films ਵੱਲੋਂ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਇਸ ਐਲਬਮ ਚ ਦਰਸ਼ਕਾਂ ਨੂੰ 22 ਗੀਤ ਸੁਣਨ ਨੂੰ ਮਿਲਣਗੇ। ਇੱਕ-ਇੱਕ ਕਰਕੇ ਇਹ ਸਾਰੇ ਗੀਤ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ।