ਅਨੁਸ਼ਕਾ ਸ਼ਰਮਾ ਵਾਂਗ ਕੀ ਆਲੀਆ-ਰਣਬੀਰ ਵੀ ਆਪਣੇ ਬੱਚੇ ਨੂੰ ਲਾਈਮਲਾਈਟ ਤੋਂ ਰੱਖਣਗੇ ਦੂਰ? ਜਾਣੋ ਕੀ ਕਿਹਾ ਅਦਾਕਾਰ ਨੇ
ਰਣਬੀਰ ਕਪੂਰ ਅਤੇ ਆਲੀਆ ਭੱਟ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵੇਂ ਆਪਣੇ ਨਵੇਂ ਸਫਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੂਜੇ ਪਾਸੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਮਸ਼ੇਰਾ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਕਈ ਵਾਰ ਉਹ ਆਲੀਆ ਅਤੇ ਆਪਣੇ ਹੋਣ ਵਾਲੇ ਬੇਬੀ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਹਨ।
ਹੁਣ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਰਣਬੀਰ ਤੋਂ ਪੁੱਛਿਆ ਗਿਆ ਕਿ ਉਹ ਇੱਕ ਨਿੱਜੀ ਵਿਅਕਤੀ ਹਨ, ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ, ਤਾਂ ਕੀ ਉਹ ਆਪਣੇ ਹੋਣ ਵਾਲੇ ਬੱਚੇ ਨੂੰ ਮੀਡੀਆ ਫੋਟੋਗ੍ਰਾਫ਼ਰਾਂ ਜਾਂ ਸੋਸ਼ਲ ਮੀਡੀਆ ਤੋਂ ਦੂਰ ਰੱਖਣਗੇ। ਤਾਂ ਜਾਣੋ ਐਕਟਰ ਰਣਬੀਰ ਕਪੂਰ ਕੀ ਜਵਾਬ ਦਿੱਤਾ।
ਰਣਬੀਰ ਨੇ ਕਿਹਾ, 'ਮੈਨੂੰ ਨਹੀਂ ਪਤਾ, ਮੈਂ ਅਜੇ ਤੱਕ ਉੱਥੇ ਨਹੀਂ ਪਹੁੰਚਿਆ। ਪਹਿਲਾਂ ਬੱਚੇ ਨੂੰ ਪੈਦਾ ਹੋਣ ਦਿਓ। ਅਸੀਂ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਉਸ ਤੋਂ ਬਾਅਦ ਅਸੀਂ ਸਹੀ ਫੈਸਲਾ ਲਵਾਂਗੇ ਅਤੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਹ ਵੀ ਸਮਝਦਾ ਹਾਂ ਕਿ ਅਸੀਂ ਇਸ ਇੰਡਸਟਰੀ ਦਾ ਹਿੱਸਾ ਹਾਂ ਅਤੇ ਇਹ ਕੁਝ ਮੰਗਦੀ ਹੈ। ਪਰ ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਕੁਝ ਰਵੀਲ ਨਹੀਂ ਕਰਨਾ ਚਾਹੁੰਦਾ। ਤਾਂ ਆਓ ਦੇਖੀਏ ਕਿ ਮੈਂ ਇਸ ਬਾਰੇ ਹੋਰ ਕੀ ਯੋਜਨਾ ਬਣਾਵਾਂਗਾ’।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਣਬੀਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਹ ਪਹਿਲੀ ਵਾਰ ਆਲੀਆ ਨੂੰ ਮਿਲੇ ਸਨ ਅਤੇ ਦੋਵਾਂ ਵਿੱਚ ਪਿਆਰ ਸ਼ੁਰੂ ਹੋ ਗਿਆ ਸੀ, ਉਦੋਂ ਤੋਂ ਹੀ ਦੋਵਾਂ ਨੇ ਬੇਬੀ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਦੋਵੇਂ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਹੁਣ ਦੋਵੇਂ ਇਸ ਨਵੀਂ ਯਾਤਰਾ ਲਈ ਬਹੁਤ ਉਤਸ਼ਾਹਿਤ ਹਨ।
ਬੇਬੀ ਦੇ ਆਉਣ ਤੋਂ ਪਹਿਲਾਂ ਰਣਬੀਰ ਦੀਆਂ 2 ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ। ਉਨ੍ਹਾਂ ਦੀ ਫਿਲਮ ਸ਼ਮਸ਼ੇਰਾ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਰਾਹੀਂ ਰਣਬੀਰ 4 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਸਾਲ 2018 'ਚ ਰਿਲੀਜ਼ ਹੋਈ ਫਿਲਮ ਸੰਜੂ 'ਚ ਨਜ਼ਰ ਆਏ ਸਨ। ਉਹ ਆਪਣੀ ਫ਼ਿਲਮ ਸ਼ਮਸ਼ੇਰਾ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ। ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ।
ਫਿਲਮ 'ਚ ਰਣਬੀਰ ਦੇ ਨਾਲ ਵਾਣੀ ਕਪੂਰ ਅਤੇ ਸੰਜੇ ਦੱਤ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਬਾਅਦ ਸਤੰਬਰ 'ਚ ਰਣਬੀਰ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਜਾ ਰਹੀ ਹੈ। ਆਲੀਆ ਅਤੇ ਰਣਬੀਰ ਦੀ ਜੋੜੀ ਜੋ ਕਿ ਪਹਿਲੀ ਵਾਰ ਇਸ ਫ਼ਿਲਮ ਦੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ।