World Vegan Day: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸ਼ਾਕਾਹਾਰੀ ਦਿਵਸ, ਜਾਣੋ ਸ਼ਾਕਾਹਾਰੀ ਭੋਜਨ ਦੇ ਫਾਇਦੇ
World Vegan Day 2023: ਹਰ ਸਾਲ 1 ਨਵੰਬਰ ਨੂੰ ਲੋਕਾਂ ਨੂੰ ਸ਼ਾਕਾਹਾਰੀ ਖੁਰਾਕ ਦੇ ਲਾਭਾਂ ਬਾਰੇ ਜਾਗਰੂਕ ਕਰਨ, ਸ਼ਾਕਾਹਾਰੀ ਭੋਜਨ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਮਾਸਾਹਾਰੀ ਭੋਜਨ ਲਈ ਜਾਨਵਰਾਂ ਦੀ ਬੇਰਹਿਮੀ ਨੂੰ ਰੋਕਣ ਵਰਗੇ ਮੁੱਦਿਆਂ 'ਤੇ ਚਰਚਾ ਅਤੇ ਜਾਗਰੂਕਤਾ ਫੈਲਾਉਣ ਲਈ ਪੂਰੀ ਦੁਨੀਆ 'ਚ ਵਿਸ਼ਵ ਸ਼ਾਕਾਹਾਰੀ ਦਿਵਸ ਮਨਾਇਆ ਜਾਂਦਾ ਹੈ।
ਤੁਸੀਂ ਅਕਸਰ ਹੀ ਵੀਗਨ ਡਾਈਟ ਬਾਰੇ ਸੁਣਿਆ ਹੋਵੇਗਾ, ਪਰ ਜ਼ਿਆਦਾਤਰ ਲੋਕ ਇਸ ਖੁਰਾਕ ਨੂੰ ਸ਼ਾਕਾਹਾਰੀ ਖੁਰਾਕ ਮੰਨਦੇ ਹਨ। ਪਰ ਵੀਗਨ ਖੁਰਾਕ ਬਹੁਤ ਸਾਰੀਆਂ ਸ਼ਾਕਾਹਾਰੀ ਖੁਰਾਕਾਂ ਨਾਲੋਂ ਵੱਖਰੀ ਹੈ। ਇਸ 'ਚ ਵਿਅਕਤੀ ਨਾ ਸਿਰਫ ਵੈਜੀਟੇਰੀਅਨ ਹੈ ਸਗੋਂ ਦੁੱਧ ਤੋਂ ਬਣਿਆ ਕੋਈ ਵੀ ਉਤਪਾਦ ਨਹੀਂ ਖਾਂਦਾ। ਨਾਲ ਹੀ, ਪਸ਼ੂਆਂ ਜਾਂ ਜਾਨਵਰ ਜੋ ਇਕੱਠੇ ਉਤਪਾਦ ਬਣਾਉਂਦੇ ਹਨ, ਉਨ੍ਹਾਂ ਨੂੰ ਨਹੀਂ ਖਾਂਦੇ।
ਵੀਗਨ ਡਾਈਟ ਵਿੱਚ ਹਰੀਆਂ ਸਬਜ਼ੀਆਂ, ਫਲ ਅਤੇ ਮੇਵੇ ਖਾਧੇ ਜਾਂਦੇ ਹਨ। ਵਿਸ਼ਵ ਸ਼ਾਕਾਹਾਰੀ ਦਿਵਸ (World Vegan Day) 1 ਨਵੰਬਰ ਨੂੰ ਮਨਾਇਆ ਜਾਂਦਾ ਹੈ।
ਕਿੰਝ ਹੋਈ ਵਿਸ਼ਵ ਸ਼ਾਕਾਹਾਰੀ ਦਿਵਸ ਦੀ ਸ਼ੁਰੂਆਤ
ਵਿਸ਼ਵ ਸ਼ਾਕਾਹਾਰੀ ਦਿਵਸ ਮਨਾਉਣਾ ਸਾਲ 1994 ਵਿੱਚ ਯੂਕੇ ਦੀ ਵੇਗਨ ਸੁਸਾਇਟੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਅੱਜ ਦੁਨੀਆ ਦੇ ਕਈ ਸੈਲੇਬਸ ਸ਼ਾਕਾਹਾਰੀ ਡਾਈਟ ਨੂੰ ਫਾਲੋ ਕਰ ਰਹੇ ਹਨ।
ਡਾਕਟਰ ਅਤੇ ਡਾਇਟੀਸ਼ੀਅਨ ਵੀ ਸ਼ਾਕਾਹਾਰੀ ਖੁਰਾਕ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ। ਕਿਉਂਕਿ ਸ਼ਾਕਾਹਾਰੀ ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜਿਸ ਵਿੱਚ ਫਾਈਬਰ, ਵਿਟਾਮਿਨ, ਮੈਗਨੀਸ਼ੀਅਮ ਅਤੇ ਹੋਰ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ।
ਵਿਰਾਟ ਅਤੇ ਅਨੁਸ਼ਕਾ ਦੋਵਾਂ ਨੇ ਕੁਝ ਸਾਲ ਪਹਿਲਾਂ ਵੀਗਨ ਡਾਈਟ ਅਪਣਾਈ ਸੀ। ਦੋਵਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ। ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੇ ਕਈ ਸਿਤਾਰੇ ਸ਼ਾਕਾਹਾਰੀ ਹਨ। ਹਾਲੀਵੁੱਡ ਰੈਪਰ ਵਾਕਾ ਫਲੋਕਾ ਫਲੇਮ ਵੀ ਸ਼ਾਕਾਹਾਰੀ ਖੁਰਾਕ ਲੈਂਦੀ ਹੈ।
- PTC PUNJABI