World Malaria Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਮਲੇਰੀਆ ਦਿਵਸ, ਇਸ ਦਿਨ ਦਾ ਇਤਹਾਸ ਤੇ ਮਹੱਤਵ

ਮਲੇਰੀਆ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗੁਆ ​​ਦਿੰਦੇ ਹਨ। ਦੁਨੀਆ ਭਰ ਵਿੱਚ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਓ ਜਾਣਦੇ ਹਾਂ ਵਿਸ਼ਵ ਮਲੇਰੀਆ ਦਿਵਸ ਬਾਰੇ ਕਿ ਇਸ ਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਇਸ ਦਾ ਕੀ ਮਹੱਤਵ ਹੈ।

Reported by: PTC Punjabi Desk | Edited by: Pushp Raj  |  April 25th 2024 07:17 PM |  Updated: April 25th 2024 07:17 PM

World Malaria Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਮਲੇਰੀਆ ਦਿਵਸ, ਇਸ ਦਿਨ ਦਾ ਇਤਹਾਸ ਤੇ ਮਹੱਤਵ

World Malaria Day 2024: ਮਲੇਰੀਆ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗੁਆ ​​ਦਿੰਦੇ ਹਨ। ਦੁਨੀਆ ਭਰ ਵਿੱਚ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਓ ਜਾਣਦੇ ਹਾਂ ਵਿਸ਼ਵ ਮਲੇਰੀਆ ਦਿਵਸ ਬਾਰੇ ਕਿ ਇਸ ਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਇਸ ਦਾ ਕੀ ਮਹੱਤਵ ਹੈ। 

ਕੀ ਹੈ ਮਲੇਰੀਆ ਦਿਵਸ 

ਮਲੇਰੀਆ ਇੱਕ ਅਜਿਹਾ ਸੰਕਰਮਣ ਹੈ ਜੋ ਕਿ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ।  ਇਸ ਦੇ ਮਾਮਲੇ ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਹਰ ਸਾਲ ਦੁਨੀਆ ਭਰ ਵਿੱਚ ਕਰੋੜਾਂ ਲੋਕ ਮਲੇਰੀਆ ਦਾ ਸ਼ਿਕਾਰ ਹੁੰਦੇ ਹਨ। ਇੰਨਾ ਹੀ ਨਹੀਂ ਹਰ ਸਾਲ ਮਲੇਰੀਆ ਕਾਰਨ ਲੱਖਾਂ ਲੋਕ ਆਪਣੀ ਜਾਨ ਗੁਆ ​​ਦਿੰਦੇ ਹਨ। ਇੱਕ ਰਿਪੋਰਟ ਅਨੁਸਾਰ ਸਾਲ 2022 ਵਿੱਚ 249 ਮਿਲੀਅਨ ਲੋਕ ਮਲੇਰੀਆ ਤੋਂ ਪ੍ਰਭਾਵਿਤ ਹੋਏ ਸਨ ਅਤੇ ਇਸ ਕਾਰਨ 608,000 ਲੋਕਾਂ ਦੀ ਮੌਤ ਹੋ ਗਈ ਸੀ। 

ਵਿਸ਼ਵ ਮਲੇਰੀਆ ਦਿਵਸ ਦਾ ਇਤਿਹਾਸ

ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਮਲੇਰੀਆ ਤੋਂ ਬਚਾਅ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ।

ਵਿਸ਼ਵ ਮਲੇਰੀਆ ਦਿਵਸ ਮਨਾਉਣਾ ਸਾਲ 2000 ਵਿੱਚ ਸ਼ੁਰੂ ਹੋਇਆ, ਜਦੋਂ ਇਸਨੂੰ ਅਫਰੀਕਾ ਮਲੇਰੀਆ ਦਿਵਸ ਵਜੋਂ ਜਾਣਿਆ ਜਾਂਦਾ ਸੀ। ਇਸ ਤੋਂ ਬਾਅਦ ਸਾਲ 2008 ਵਿੱਚ ਇਸ ਦਾ ਨਾਂ ਬਦਲ ਕੇ ਵਿਸ਼ਵ ਮਲੇਰੀਆ ਦਿਵਸ ਕਰ ਦਿੱਤਾ ਗਿਆ। ਇਹ ਗੱਲ ਵਿਸ਼ਵ ਸਿਹਤ ਸੰਗਠਨ ਵੱਲੋਂ ਆਯੋਜਿਤ ਵਿਸ਼ਵ ਸਿਹਤ ਅਸੈਂਬਲੀ ਦੇ 60ਵੇਂ ਸੈਸ਼ਨ ਦੌਰਾਨ ਕੀਤੀ ਗਈ। 2016 ਵਿੱਚ, WHO ਨੇ 2030 ਤੱਕ ਮਲੇਰੀਆ ਦੇ ਮਾਮਲਿਆਂ ਨੂੰ 90 ਪ੍ਰਤੀਸ਼ਤ ਤੱਕ ਘਟਾਉਣ ਦੀ ਯੋਜਨਾ ਬਣਾਈ ਸੀ।

ਵਿਸ਼ਵ ਮਲੇਰੀਆ ਦਿਵਸ ਮਨਾਉਣ ਦਾ ਮਕਸਦ

ਵਿਸ਼ਵ ਮਲੇਰੀਆ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦਿਨ  ਲੋਕਾਂ ਨੂੰ ਮਲੇਰੀਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦਿਨ ਕਈ ਸਿਹਤ ਸੰਸਥਾਵਾਂ ਅਤੇ ਸਿਹਤ ਏਜੰਸੀਆਂ ਲੋਕਾਂ ਨੂੰ ਇਹ ਦੱਸਣ ਲਈ ਇਕੱਠੀਆਂ ਹੁੰਦੀਆਂ ਹਨ ਕਿ ਇਹ ਵਾਇਰਸ ਸਿਹਤ ਲਈ ਕਿੰਨਾ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਇਸ ਵਾਇਰਸ ਦਾ ਪਤਾ ਚੱਲਦਾ ਹੈ, ਤਾਂ ਇਸਦਾ ਇਲਾਜ ਕਰਵਾਉਣ ਵਿੱਚ ਦੇਰੀ ਨਾਂ ਕਰੋ।

ਹੋਰ ਪੜ੍ਹੋ : ਸਾਊਥ ਸੁਪਰਸਟਾਰ ਥਲਪਤੀ ਵਿਜੇ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਸੱਟਾਂ ਵੇਖ ਫੈਨਜ਼ ਹੋਏ ਪਰੇਸ਼ਾਨ

ਇਸ ਸਾਲ ਵਿਸ਼ਵ ਮਲੇਰੀਆ ਦਿਵਸ ਦੀ ਥੀਮ  

ਹਰ ਸਾਲ ਵਿਸ਼ਵ ਮਲੇਰੀਆ ਦਿਵਸ 'ਤੇ ਵੱਖਰੀ ਥੀਮ ਰੱਖੀ ਜਾਂਦੀ ਹੈ। ਇਸ ਸਾਲ ਯਾਨੀ 2024 ਦਾ ਵਿਸ਼ਾ ਵਧੇਰੇ ਬਰਾਬਰੀ ਵਾਲੇ ਸੰਸਾਰ ਲਈ ਮਲੇਰੀਆ ਵਿਰੁੱਧ ਲੜਾਈ ਨੂੰ ਤੇਜ਼ ਕਰਨਾ ਹੈ। ਇਸ ਥੀਮ ਜਾਂ ਨਾਅਰੇ ਨੂੰ ਲੋਕਾਂ ਵਿੱਚ ਫੈਲਾ ਕੇ ਉਹ ਹਰ ਸਾਲ ਹੋਣ ਵਾਲੇ ਮਲੇਰੀਆ ਦੇ ਅੰਕੜੇ ਦੱਸ ਸਕਦੇ ਹਨ। ਇਸ ਥੀਮ ਰਾਹੀਂ ਲੋਕਾਂ ਨੂੰ ਮਲੇਰੀਆ ਪ੍ਰਤੀ ਵੱਧ ਤੋਂ ਵੱਧ ਧਿਆਨ ਦੇਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network