World Coconut Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਨਾਰੀਅਲ ਦਿਵਸ ਤੇ ਇਸ ਦੀ ਮਹੱਤਤਾ
World Coconut Day 2024: ਬਹੁਤ ਸਾਰੇ ਲੋਕ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਨਾਰੀਅਲ ਪਾਣੀ ਪੀਣਾ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨਾਰੀਅਲ ਪਾਣੀ ਨਾ ਸਿਰਫ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਸਗੋਂ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਦਰਅਸਲ, ਨਾਰੀਅਲ ਪਾਣੀ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ।
ਵਿਸ਼ਵ ਨਾਰੀਅਲ ਦਿਵਸ ਦੀ ਮਹੱਤਤਾ
ਵਿਸ਼ਵ ਨਾਰੀਅਲ ਦਿਵਸ ਕਿਸਾਨਾਂ ਅਤੇ ਨਾਰੀਅਲ ਉਗਾਉਣ ਦੇ ਕਾਰੋਬਾਰ ਵਿੱਚ ਹਿੱਸੇਦਾਰਾਂ ਦੁਆਰਾ ਮਨਾਇਆ ਜਾਂਦਾ ਹੈ। ਵਿਸ਼ਵ ਨਾਰੀਅਲ ਦਿਵਸ ਨਾਰੀਅਲ ਦੇ ਬਹੁਤ ਸਾਰੇ ਲਾਭਾਂ ਨੂੰ ਮਨਾਉਣ ਅਤੇ ਟਿਕਾਊ ਨਾਰੀਅਲ ਦੀ ਖੇਤੀ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ।
ਨਾਰੀਅਲ ਦਿਵਸ ਮਨਾਉਣ ਦਾ ਉਦੇਸ਼
ਨਾਰੀਅਲ ਦਿਵਸ ਮਨਾਉਣ ਦਾ ਉਦੇਸ਼ ਨਾਰੀਅਲ ਦੀ ਜਾਗਰੂਕਤਾ ਅਤੇ ਮਹੱਤਤਾ ਨੂੰ ਵਧਾਉਣਾ ਅਤੇ ਇਸ ਫਸਲ ਵੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਿਆਨ ਖਿੱਚਣਾ ਹੈ। ਸਾਲਾਂ ਤੋਂ, ਇਹ ਦਿਨ ਨਾਰੀਅਲ ਦੇ ਲਾਭ ਅਤੇ ਇਸਦੀ ਵਿਆਪਕ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਫੈਲਾਉਣ ਲਈ ਮਨਾਇਆ ਜਾ ਰਿਹਾ ਹੈ।
ਵਿਸ਼ਵ ਨਾਰੀਅਲ ਦਿਵਸ ਦਾ ਇਤਿਹਾਸ
ਵਿਸ਼ਵ ਨਾਰੀਅਲ ਦਿਵਸ ਹਰ ਸਾਲ 2 ਸਤੰਬਰ ਨੂੰ ਨਾਰੀਅਲ ਉਤਪਾਦਕ ਦੇਸ਼ਾਂ ਦੀ ਇੱਕ ਅੰਤਰ-ਸਰਕਾਰੀ ਸੰਸਥਾ 'ਇੰਟਰਨੈਸ਼ਨਲ ਕੋਕੋਨਟ ਕਮਿਊਨਿਟੀ (ICC)' ਦੀ ਸਥਾਪਨਾ ਲਈ ਮਨਾਇਆ ਜਾਂਦਾ ਹੈ। ਇਹ ਦਿਨ ਪਹਿਲੀ ਵਾਰ 2 ਸਤੰਬਰ 2009 ਨੂੰ ਏਸ਼ੀਆ ਪੈਸੀਫਿਕ ਕੋਕੋਨਟ ਕਮਿਊਨਿਟੀ ਦੁਆਰਾ ਮਨਾਇਆ ਗਿਆ ਸੀ।
ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਗੁਰਪ੍ਰੀਤ ਘੁੱਗੀ, ਫੈਨਜ਼ ਲੁਟਾ ਰਹੇ ਪਿਆਰ
ਇੰਟਰਨੈਸ਼ਨਲ ਕੋਕਨਟ ਕਮਿਊਨਿਟੀ (ICC) ਦੀ ਸਥਾਪਨਾ 1969 ਵਿੱਚ ਏਸ਼ੀਆ-ਪ੍ਰਸ਼ਾਂਤ ਖੇਤਰ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ (UN-ESCAP) ਦੀ ਸਰਪ੍ਰਸਤੀ ਹੇਠ ਕੀਤੀ ਗਈ ਸੀ। ਉਸ ਸਮੇਂ ਇਸ ਨੂੰ ਏਸ਼ੀਅਨ ਅਤੇ ਪੈਸੀਫਿਕ ਕੋਕੋਨਟ ਕਮਿਊਨਿਟੀ ਵਜੋਂ ਜਾਣਿਆ ਜਾਂਦਾ ਸੀ।
- PTC PUNJABI